ਕਵਿਤਾਵਾਂ

ਖੁਸ਼ੀ ਮੁਹੰਮਦ 'ਚੱਠਾ'
         (ਸਮਾਜ ਵੀਕਲੀ)
-ਠਾਹ ਸੋਟਾ
ਪੁੱਤਰ ਹੋਇਆ ਵਿਆਹ ਦੇ ਲਾਇਕ ਜੀਹਦਾ
ਫਿਰੇ ਖ਼ੁਦ ਉਹ ਵਿਆਹ ਦੀ ਭਾਲ਼ ਅੰਦਰ
ਬੁੱਢੀ  ਘੋੜੀ  ਜੋ  ਲਾਲ  ਲਗਾਮ  ਵਾਲੀ
ਕੀਤੀ  ਸੱਚ  ਕਹਾਵਤ  ਹਰ  ਹਾਲ  ਅੰਦਰ
ਬੰਨੇ  ਟੱਪ  ਦਿੱਤੇ  ਸ਼ਰਮ – ਹਯਾ  ਵਾਲੇ
ਵੇਖੋ ਕਿੰਝ ਇਸ ਕਲਯੁੱਗ ਦੇ ਕਾਲ ਅੰਦਰ
ਪੁੱਤਰ ਮਾਂ ਨੂੰ  ਬਿਠਾਏਗਾ  ਵਿੱਚ  ਡੋਲੀ
ਭੰਗੜੇ ਪੈਣਗੇ  ਡੀ.ਜੇ. ਦੀ ਤਾਲ ਅੰਦਰ
                     ਦੂਜਾ ਪੱਖ
                     ਦੂਜੇ ਪਾਸੇ ਉਹ ਬਾਪ ਵੀ ਘੱਟ ਨਾਹੀਂ
                     ਉਹਦੇ ਵੱਲ ਵੀ ਮਾਰੋ ਜਰਾ ਝਾਤ ਯਾਰੋ
                     ਕਰ ਲਈ ਮੰਗਣੀ ਤੇ ਝੱਟ ਵਿਆਹ ਉਹਨੇ
                     ਜੀਹਦੇ ਨਾਲ ਸੀ ਉਹਦੀ ਗੱਲਬਾਤ ਯਾਰੋ
                     ਪੁੱਤਰ ਮੌਕੇ ਦਾ ਮੁੱਖ ਗਵਾਹ ਬਣਿਆਂ
                     ਬਰਾਤੀ ਬਣ ਕੇ ਸੀ ਵਿੱਚ ਬਰਾਤ ਯਾਰੋ
                     “ਖੁਸ਼ੀ ਮੁਹੰਮਦਾ” ਸਿਆਣੇ ਸੱਚ ਕਹਿ ਗਏ
                     ਇੱਜ਼ਤ ਮਿਲਦੀ ਨਹੀਂ ਵਿਚ ਖ਼ੈਰਾਤ ਯਾਰੋ
ਆਖ਼ਿਰ…..
ਜਿਹੜੀ ਹੁੰਦੀ ਬਦਨਾਮੀ ਦੀ ਗੱਲ ਭਾਰੀ
ਉਹਨੂੰ ਸਮਝਦੇ ਮਾਣ ਸਨਮਾਨ ਏਹੇ
ਨੰਗੇਪਣ ਨੂੰ ਫੈਸ਼ਨ ਦਾ ਨਾਮ ਦਿੰਦੇ
ਲੋਕੀ ਸਮਝਣ ਕਿ ਲੋਕ ਮਹਾਨ ਏਹੇ
ਖੁਸ਼ੀ ਮੁਹੰਮਦ ‘ਚੱਠਾ’

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੇਖਕ ਤੇ ਕਮੈਂਟ-       
Next articleਮਾਂ ਬੋਲੀ