ਕਵਿਤਾਵਾਂ

 (ਸਮਾਜ ਵੀਕਲੀ)
 ਹੌਂਸਲੇ ਨਾਲ਼ ਉਡਾਨ 
———————-
ਜਿਵੇਂ ਗੁੰਗੇ ਦੀਆਂ ਸੈਨਤਾਂ ਮਾਂ ਸਮਝੇ ,
ਨੈਣ ਨੈਣਾਂ ਦੇ ਨਾਲ਼ ਨੇ ਟੋਹ ਹੁੰਦੇ  ।
ਰੰਗ ਰੂਪ ਜਵਾਨੀ ਦੀ ਥਾਂ ਆਪਣੀ ,
ਦਿਲ ਗੁਣਾਂ ਦੇ ਬਾਝ ਨਾ ਮੋਹ ਹੁੰਦੇ  ।
ਪਹਿਲਾਂ ਸੀਨੇ ‘ਚ ਛੇਕ ਕਰਾਉਂਣ ਮੋਤੀ ,
ਛੇਕਾਂ  ਬਿਨਾਂ  ਨਾ  ਹਾਰ  ਪਰੋ  ਹੁੰਦੇ  ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਬਿਨਾਂ ਹੌਂਸਲੇ ਅੰਬਰ ਨਾ ਛੋਹ ਹੁੰਦੇ  ।
ਬੰਦੇ ਦੀ ਢੋਅ 
—————
ਜਿਹੜੇ ਆਪਣੇ ਲੋਕਾਂ ਦੇ ਕੰਮ ਆਉਂਦੇ ,
ਸੂਹੇ ਫੁੱਲਾਂ ਦੀ ਉਹ ਖ਼ੁਸ਼ਬੋਅ ਹੁੰਦੇ  ।
ਸੁੱਤੇ ਲੋਕਾਂ ਨੂੰ ਬੰਦੇ ਜਗਾਉਂਣ ਜਿਹੜੇ  ,
ਕਾਲ਼ੀ ਰਾਤ ਵਿੱਚ ਜੁਗਨੂੰ ਦੀ ਲੋਅ ਹੁੰਦੇ ।
ਬਿਨਾਂ ਖ਼ੁਸ਼ੀ ਨਾ ਜਸ਼ਨ ਮਨਾਏ ਜਾਂਦੇ  ,
ਰੋਣੇਂ ਗ਼ਮਾਂ ਦੇ ਬਾਝ ਨਾ ਰੋਅ ਹੁੰਦੇ  ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਰਿਸ਼ਤੇਦਾਰ ਨੇ ਬੰਦੇ ਦੀ ਢੋਅ ਹੁੰਦੇ  ।
( ” ਪੱਥਰ ‘ਤੇ ਲਕੀਰਾਂ ” ਕਿਤਾਬ ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
Previous articleਸੈਂਕੜੇ ਸੇਜਲ ਅੱਖਾਂ ਨਾਲ ਚੰਨਣ ਸਿੰਘ ਮਹਿਰਵਾਲਾ ਨੂੰ ਅੰਤਿਮ ਵਿਦਾਇਗੀ, ਵੱਖ ਵੱਖ ਸ਼ਖਸ਼ੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ
Next articleਏ ਆਈ ਜੀ ਪੰਜਾਬ ਪੁਲਿਸ ਸ. ਨਿਰਮਲਜੀਤ ਸਿੰਘ ਸਹੋਤਾ ਨੂੰ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਨੇ “ਟਿਕਾਣਾ ਕੋਈ ਨਾ” ਕਿਤਾਬ ਕੀਤੀ ਭੇਂਟ