ਕਵਿਤਾਵਾਂ

ਮੂਲ ਚੰਦ ਸ਼ਰਮਾ

 (ਸਮਾਜ ਵੀਕਲੀ)

ਪਹਿਲੇ ਦੋਸ਼ੀ ਅਸੀਂ ਹਾਂ
————————-
ਦੇਸ਼ ਮੇਰੇ ਦੇ ਧੀਆਂ ਪੁੱਤਰ ,
ਕੀ ਵਿਆਹੇ ਕੀ ਕੁਆਰੇ ।
ਕੁੱਝ ਵਿਦੇਸ਼ ਉਡਾਰੀ ਮਾਰ ‘ਗੇ ,
ਅਤੇ ਕੁੱਝ ਨਸ਼ੇ ਨੇ ਮਾਰੇ ।
ਆਗੂਆਂ ਦੀ ਬਦਨੀਤੀ ਵੀ ਸੀ ,
ਸਾਡੀ ਵੀ ਸੀ ਬੇ-ਸਮਝੀ ;
ਰੰਗਲੇ ਵਤਨ ਦੇ ਹੌਲ਼ੀ ਹੌਲ਼ੀ ,
ਰੰਗ ਉੱਤਰ ਗਏ ਸਾਰੇ ।

ਉੱਚਾ ਸੀ ਮਹਿਲ ਪੰਜਾਬ ਦਾ
——————————
ਜਿਹੜਿਆਂ ਪਿੰਡਾਂ ‘ਚ ਕਦੇ ਲੋਕਗੀਤ ਗੂੰਜਦੇ ਸੀ ,
ਅੱਜ ਰੋਣਾ ਧੋਣਾ ਪੱਲੇ ਪੈ ਗਿਆ ।
ਸਾਡੇ ਪੁਰਖਿਆਂ ਨੇ ਰੀਝਾਂ ਨਾਲ਼ ਸੀ ਉਸਾਰਿਆ ਜੋ ,
ਬੁਰਜ ਪੰਜਾਬੀਆਂ ਦਾ ਢਹਿ ਗਿਆ ।
ਵੱਖੋ ਵੱਖ ਪਾਣੀਆਂ ‘ਚ ਮਾਰਦੇ ਹਾਂ ਡਾਗਾਂ ਹੁਣ ,
ਰਲ਼ ਮਿਲ ਸਾਰਿਆਂ ਨੂੰ ਸੋਚਣਾਂ ਪਊ ;
ਜਿਹੜਾ ਕਦੇ ਰੰਗਲਾ ਪੰਜਾਬ ਸੀ ਕਹਾਉਂਦਾ ,
ਕਿਵੇਂ ਚਿੱਟੇ ਦਾ ਗ਼ੁਲਾਮ ਹੋ ਕੇ ਰਹਿ ਗਿਆ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
          148024

Previous articleਕੈਬਨਿਟ ਮੰਤਰੀ ਖੁੱਡੀਆਂ ਦਾ ਅੱਜ ਹੋਵੇਗਾ ਸਨਮਾਨ
Next articleਲਾਪਤਾ ਰਵੀ (ਫਤਿਹਪੁਰ) ਦਾ ਨਹੀਂ ਮਿਲਿਆ ਕੋਈ ਸੁਰਾਗ