(ਸਮਾਜ ਵੀਕਲੀ)
ਕੀ ਮੈਂ ਝੂਠ ਬੋਲਿਐ ?
———————-
ਕੁੱਝ ਤਾਂ ਕਾਲ਼ੇ ਕਲੋ਼ਟੇ ਲੋਕ
ਬੜੇ ਝਿਲ ਮਿਲ ਵੀ ਹੁੰਦੇ ਨੇ ।
ਪਰ ਕਈ ਗੋਰੇ ਰੰਗ ਵਿੱਚ
ਕਾਲ਼ੇ ਕਾਲ਼ੇ ਤਿਲ ਵੀ ਹੁੰਦੇ ਨੇ ।
ਕਦੇ ਰੱਤੀ , ਤੋਲਾ਼ , ਮਾਸਾ
ਕਦੇ ਛਟਾਂਕ ਤੇ ਪਾਈਆ ਵੀ ;
ਕੁੱਝ ਬੰਦਿਆਂ ਅੰਦਰ ਇੱਕ ‘ਨੀਂ
ਕਈ ਕਈ ਦਿਲ ਵੀ ਹੁੰਦੇ ਨੇ ।
ਅਧਿਆਪਕ ਬਨਾਮ ਸਿਪਾਹੀ
——————————–
ਵਾਅਦੇ ਪੂਰੇ ਹੋਣੇ ਮੁਸ਼ਕਿਲ ਨੇ ਸਰਕਾਰਾਂ ਦੇ ।
ਕਿਉਂਕਿ ਅਫ਼ਸਰ ਬਣੇਂ ਸ਼ੁਕੀਨ ਮਹਿੰਗੀਆਂ ਕਾਰਾਂ ਦੇ।
ਜਿੱਥੇ ਰੋਡਵੇਜ਼ ਦੀ ਬੱਸ ਵਿਚ ਅਧਿਆਪਕਾ ਜਾਂਦੀ ;
ਓਥੇ ਪੁਲਿਸ ਮੁਲਾਜ਼ਮ ਘੁਮਦੀ ਫਿਰੇ ਵਿੱਚ ਥਾਰਾਂ ਦੇ ।
ਇੱਕ ਨਵੀਂ ਕਿਸਮ ਦਾ ਕੋਹੜ
——————————-
ਐਸਾ ਲੱਗਿਆ ਨਸ਼ਾ ਮੁਬਾਇਲ ਦਾ ,
ਗੱਭਰੂ ਤੇ ਮੁਟਿਆਰਾਂ ਨੂੰ ।
ਬੁੜ੍ਹੇ ਬੁੜ੍ਹੀਆਂ ਵੀ ਘੱਟ ਨਹੀਂ ਰਹੇ ,
ਪਾ ਗਏ ਮਾਤ ਨਚਾਰਾਂ ਨੂੰ ।
ਲਗਦੈ ਬੋਝ ਲਗਦੀਆਂ ਹੋਣੀਆਂ ,
ਰੀਲ੍ਹਾਂ ‘ਤੇ ਨੱਚਣ ਵਾਸਤੇ ;
ਸਿਰ ਤੋਂ ਨੇ ਚੁੰਨੀਆਂ ਲਹਿ ਗਈਆਂ ,
ਲਾਹਿਆ ਏ ਦਸਤਾਰਾਂ ਨੂੰ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037