(ਸਮਾਜ ਵੀਕਲੀ)
ਗੀਤਾਂ ਦੀ ਐੱਮ ਐੱਸ ਪੀ
————————-
ਹੁੰਦੀ ਅੰਨ੍ਹਿਆਂ ‘ਤੇ ਸਰਦਾਰੀ
ਹਮੇਸ਼ਾ ਕਾਣਿਆਂ ਦੀ ।
ਰਹੀ ਏ ਤੂਤੀ ਬੋਲਦੀ ਸਦਾ
ਅਮੀਰ ਘਰਾਣਿਆਂ ਦੀ।
ਧੀਆਂ ਪੁੱਤਾਂ ਵਾਂਗ ਸੀ ਜਨਮੇਂ
ਕਿਸੇ ਦੀਆਂ ਕਲਮਾਂ ‘ਚੋਂ ;
ਰਾਇਲਟੀ ਕੋਈ ਖਾ ਗਿਆ ,
ਗੀਤਕਾਰ ਦੇ ਗਾਣਿਆਂ ਦੀ।
ਸੱਚ ਕਿਹੈ ਸਿਆਣਿਆਂ ਨੇ
—————————-
ਇਹ ਮੈਂ ਦੀ ਫੋਕੀ ਹੈਂਕੜਬਾਜ਼ੀ ,
ਦਿਲੋਂ ਮਿਟਾਉਂਣੀ ਔਖੀ ਐ ।
ਲਾਉਂਣੀ ਅੱਗ ਸੁਖਾਲ਼ੀ ਐਪਰ ,
ਲੱਗੀ ਬੁਝਾਉਂਣੀ ਔਖੀ ਐ ।
ਜੇ ਲੱਗੇ ਕਸੂਤੀ ਥਾਂ ‘ਤੇ ਤਾਂ ਫ਼ਿਰ ,
ਬੰਦਾ ਮਰ ਵੀ ਸਕਦਾ ਹੈ ;
ਡਾਂਗ ਚਲਾਉਂਣੀ ਸੌਖੀ ਐਪਰ ,
ਮਗਰੋਂ ਵਿਆਹੁਣੀ ਔਖੀ ਐ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037