(ਸਮਾਜ ਵੀਕਲੀ)
ਕਹਿਣੀ ਤੇ ਕਰਨੀ
———————-
ਮੈਨੂੰ ਮੇਰੇ ਗੀਤ ਹੀ ਲਾਅਨਤਾਂ ਪਾਉਂਦੇ ਨੇ ,
ਕਹਿੰਦੇ ਜੋ ਕੁੱਝ ਲਿਖਦੈਂ ਅਮਲ ਨਹੀਂ ਕਰਦਾ ।
ਸਭ ਨੂੰ ਕਹਿਨੈਂ ਸੀਸ ਤਲ਼ੀ ‘ਤੇ ਧਰਨ ਲਈ ,
ਕਾਹਤੋਂ ਸਭ ਤੋਂ ਪਹਿਲਾਂ ਆਪ ਨਹੀਂ ਧਰਦਾ ।
ਲੋਕਾਂ ਨੂੰ ਕਹਿਨੈਂ ਮਿਸ਼ਰੀ ਵਰਗੇ ਬਣਨ ਲਈ ,
ਦੱਸ ਅਪਣੇ ਬੋਲਾਂ ਵਿੱਚ ਕਿਉਂ ਸ਼ਹਿਦ ਨਹੀ ਭਰਦਾ ।
ਹਰ ਪਿੰਡ ਦੀ ਕਹਾਣੀ
————————
ਪਹਿਲਾਂ ਤੋਂ ਕਿੰਨੇਂ ਬਦਲ ਗਏ ,
ਲੋਕੀਂ ਪਿੰਡ ਰੰਚਣਾਂ ਵਾਲ਼ੇ ।
ਰੰਗ ਨੇ ਗੋਰੇ ਹੋਈਂ ਜਾਂਦੇ ,
ਪਰ ਦਿਲ ਹੋਈਂ ਜਾਂਦੇ ਕਾਲ਼ੇ ।
ਅਪਣੀ ਖ਼ੁਸ਼ੀ ਦਾ ਚਾਓ ਨਹੀਂ ,
ਹੋਰਾਂ ਦੇ ਦੁੱਖਾਂ ‘ਤੇ ਖ਼ੁਸ਼ ਹੁੰਦੇ ;
ਲੈਂਦੇ ਸਾਰ ਨਾ ਜਿਉਂਦਿਆਂ ਦੀ ,
ਮੋਢਾ ਦੇਣ ਵਾਸਤੇ ਕਾਹਲ਼ੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
148024