ਕਵਿਤਾਵਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਹੋਈ ਸੁਫ਼ਨੇ ਵਿੱਚ ਅਕਾਸ਼ਬਾਣੀ
———————————-
ਜੇਕਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ,
ਇੱਕ ਵੀ ਮੰਨੀਂ ਹੁੰਦੀ ਗੱਲ ।
ਦਿੱਲੀ ਅਤੇ ਪੰਜਾਬ ਦੇ ਪਾਵਿਆਂ ਵਿੱਚ ,
ਐਨੇ ਕਦੇ ਨਾ ਪੈਂਦੇ ਸੱਲ ।
ਵੀਹ ਸੌ ਬਾਈ ਦੇ ਵਿੱਚ ਲੋਕਾਂ ਨਾਲ਼ ,
ਜਿਹੜੇ ਵਾਅਦੇ ਦਾਅਵੇ ਕੀਤੇ ਸੀ ;
ਲਗਦੈ ਬਹਿਬਲ ਤੇ ਬਰਗਾੜੀ ਕਾਂਡ ,
ਨਈਓਂ ਜਾਣ ਕੇ ਕੀਤੇ ਹੱਲ ।

ਆਵਾਜ਼ ਪ੍ਰਦੂਸ਼ਣ ਦੀ ਸਮੱਸਿਆ
———————————-
ਵੈਸੇ ਤਾਂ ਹਰ ਪ੍ਰਦੂਸ਼ਣ ਦਾ ਹੀ ,
ਕੋਈ ਨਾ ਕੋਈ ਹੱਲ ਚਾਹੀਦੈ ।
ਪਰ ਵੱਧੋ ਵੱਧ ਧਿਆਨ ਮਾਰਨਾ,
ਰੌਲ਼ੇ ਰੱਪੇ ਦੇ ਵੱਲ ਚਾਹੀਦੈ ।
ਲਗਦੈ ਸਾਨੂੰ ਪਿਆਰ ਦੀ ਭਾਸ਼ਾ ,
ਸਮਝ ਆਉਂਣ ਤੋਂ ਹਟ ਗਈ ਹੈ ;
ਇਸ ਲਈ ਡੰਡਾ ਪੀਰ ਵਰਤਣਾ ,
ਅੱਜ ਨਹੀਂ ਤਾਂ ਕੱਲ੍ਹ ਚਾਹੀਦੈ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
148024

 

Previous articleਪੀ.ਜੀ.ਆਰ.ਐਸ. ਪੋਰਟਲ ਤੇ ਆਨ ਲਾਈਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ – ਵਧੀਕ ਡਿਪਟੀ ਕਮਿਸ਼ਨਰ (ਜ)
Next articleਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਜਾਨਲੇਵਾ ਹਮਲਾ ਹੋਇਆ ਹੈ।