(ਸਮਾਜ ਵੀਕਲੀ)
ਪੰਜਾਬ ਦੇ ਅਸਲੀ ਮੁੱਦੇ ਅਤੇ ਸਿਆਸੀ ਪਾਰਟੀਆਂ
————————————————
ਲੀਡਰ ਲੋਕੋ ਦਮ ਜਿਆ ਲੈ ‘ਲੋ ,
ਧਾਰਾਂ ਹੋਰ ਚੋਣੀਆਂ ਨੇ ।
ਕਈ ਤਾਂ ਜ਼ਿਮਨੀ ਚੋਣਾਂ ਅਜੇ ,
ਪੰਜਾਬ ‘ਚ ਹੋਰ ਹੋਣੀਆਂ ਨੇ ।
ਲੋਕੋ ਥੋਨੂੰ ਵੀ ਹੈ ਵਹਿਮ ਕਿ ਤੁਸੀਂ ,
ਸਭ ਕੁੱਝ ਹੀ ਜਾਣ ਲਿਐ ,
ਥੋਡੀਆਂ ਅਸਲੀ ਮੰਗਾਂ ਲੁਕਾਈਆਂ ,
ਰਹਿੰਦੀਆਂ ਅਜੇ ਲਕੋਣੀਆਂ ਨੇ ।
ਪਚਵੰਜਾ ਫ਼ੀਸਦੀ ਵੋਟਾਂ ਪਈਆਂ
———————————-
ਚੋਣਾਂ ਤੋਂ ਵਿਸ਼ਵਾਸ਼ ਉੱਠ ਗਿਆ ,
ਪੰਤਾਲੀ਼ ਫ਼ੀਸਦੀ ਵੋਟਰਾਂ ਦਾ ।
ਦਲਬਦਲੂਆਂ ਦੀ ਕਦਰ ਵੇਖ ਕੇ ,
ਰਹਿੰਦੇ ਖੂੰਹਦੇ ਸਪੋਟਰਾਂ ਦਾ ।
ਜਿਸ ਥਾਂ ਵੀ ਨੇ ਦੋ ਬੰਦੇ ਜੁੜਦੇ ,
ਬੱਸ ਇੱਕੋ ਹੀ ਗੱਲ ਚਲਦੀ ਐ ;
ਏਥੇ ਲੋਕਰਾਜ ਤਾਂ ਨਾਂ ਦੈ ਬਾਕੀ ,
ਅਸਲ ਰਾਜ ਪਰਮੋਟਰਾਂ ਦਾ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037