ਕਵਿਤਾਵਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਜ਼ਿਮਨੀ ਚੋਣ ਦੀ ਚਰਚਾ
—————————
ਪੱਛਮੀ ਜਲੰਧਰ ਵਿੱਚ ਆਪ ਤੇ ,
ਕਾਂਗਰਸ ਦੇ ਸਿੰਗ ਫਸਦੇ ਜਾਪਦੇ ।
ਬਾਕੀ ਦੇਸ਼ ਵਿੱਚ ਮਿਲ ਕੇ ਲੜੇ ਸੀ ,
ਲੋਕੀਂ ਸੁਣ ਸੁਣ ਹਸਦੇ ਜਾਪਦੇ ।
ਬਾਕੀ ਪਾਰਟੀਆਂ ਵਿੱਚ ਕੀਹਨੇ ,
ਕੀਹਨੇ ਜ਼ਮਾਨਤ ਜ਼ਬਤ ਕਰਾਉਂਣੀ ?
ਰੁਲ਼ਦੂ ਵਰਗੇ ਖੁੰਢ ਕੌਂਸਲ ਵਿੱਚ ,
ਥਾਂ ਥਾਂ ‘ਤੇ ਤੋੜੇ ਕਸਦੇ ਜਾਪਦੇ ।

ਕਵਿਤਾ ਵਰਗੀ ਕੁੜੀ
———————-
ਦਿਲ ਦਾ ਤੋਹਫ਼ਾ ਲੈ ਕੇ ਦਿਲ ਦੀ
ਬਾਜ਼ੀ ਹਰਨੀ ਚਾਹੁੰਦੀ ਐ ।
ਸਾਡੇ ਤਨ ਦੀ ਪੀੜ ਵੀ ਅਪਣੇ
ਜਿਸਮ ‘ਤੇ ਜਰਨੀ ਚਾਹੁੰਦੀ ਐ ।
ਹੱਥਾਂ ‘ਚ ਆ ਕੇ ਬਰਫ਼ ਦੀ ਟੁਕੜੀ
ਵਾਂਗੂੰ ਖਰਨੀ ਚਾਹੁੰਦੀ ਐ ।
ਹੈ ਕੋਈ ਕਵਿਤਾ ਵਰਗੀ ਕੁੜੀ ‌
ਦੋਸਤੀ ਕਰਨੀ ਚਾਹੁੰਦੀ ਐ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
 9914836037

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

Previous articleਇਹ ਤਾਂ ਧਰਮ ਹੋ ਹੀ ਨਹੀਂ ਸਕਦਾ
Next articleਜਲੰਧਰ ਪੱਛਮੀ ਵਿਧਾਨਸਭਾ ਉਪਚੋਣ ਲੜੇਗੀ ਬਸਪਾ : ਬੈਣੀਵਾਲ