HOME ਕਵਿਤਾ

ਕਵਿਤਾ

ਹਰੀ ਕ੍ਰਿਸ਼ਨ ਬੰਗਾ

 (ਸਮਾਜ ਵੀਕਲੀ)

ਅੱਜ ਫਿਰ ਵਰਸਿਆ ਪਾਣੀ ਬਣ ਕੇ ਕਹਿਰ,
ਇਹੀ ਪਾਣੀ ਅੰਮ੍ਰਿਤ ਤੇ ਇਹੀ ਗੰਗਾ ਜੱਲ,
ਇਹੀ ਪਾਣੀ ਮਰਦੇ ਨੂੰ ਬਚਾਓਂਦਾ,
ਦਿੰਦਾ ਜੀਣ ਦਾ ਬੱਲ,
ਇਹੀ ਪਾਣੀ ਬਣ ਗਿਆ ਅੱਜ ਜ਼ਹਿਰ,
ਅੱਜ ਫ਼ਿਰ ਵਰਸਿਆ ਪਾਣੀ……..
ਕੁਦਰਿਤ ਨਾਲ ਕੀਤੀ ਛੇੜ੍ਹ ਛਾੜ੍ਹ,
ਹਰਜਾਨਾ ਭੁਗਤਣ ਗਰੀਬ ਅਮੀਰ,
ਲੈਂਟਰ ਵੀ ਚੋ ਗਏ ਤੇ ਝੁੱਗੀ ਵੀ ਵਰਸਾਉਂਦੀ ਨੀਰ,
ਨਾ ਪਿੰਡ ਬਚੇ ਤੇ ਨਾ ਬਚਿਆ ਕੋਈ ਸ਼ਹਿਰ,
ਅੱਜ ਫਿਰ ਵਰਸਿਆ ਪਾਣੀ….
ਜਨਮ ਤੇ ਲਾਓ ਰੁੱਖ,
ਮਰਨ ਤੇ ਲਾਓ ਰੁੱਖ,
ਸਾਲ ਬਾਦ ਆਈ ਵਰਸੀ ਤੇ ਲਾਓ ਇੱਕ ਇੱਕ ਰੁੱਖ,
ਇਹਨਾਂ ਨੂੰ ਸੰਭਾਲੋ ਵਾਂਗ ਕੁੱਖ,
ਕੁਦਰਿਤ ਸਾਡੀ.. ਅਸੀਂ ਕੁਦਰਿਤ ਦੇ,
ਕੁਦਰਿਤ ਨਾਲ ਪਾ ਲਓ ਸਦੀਵੀ ਪਿਆਰ,
ਅੱਜ ਫਿਰ ਵਰਸਿਆ ਪਾਣੀ….
ਹਰੀ* ਹਰ ਵਾਰ ਇੱਕੋ ਗੱਲ ਹੀ ਕਹਿੰਦਾ,
ਧੀ ਦੀ ਸੰਭਾਲ ਕੁੱਖ ਵਿੱਚ ਲਾਉਣ ਲਈ ਲਓ ਸਾਰੇ ਬੱਲ,
ਧਰਤੀ ਨੂੰ ਬਚਾਉਣ ਲਈ ਇੱਕ ਮੁੱਕ ਹੋ ਜਾਉ ਅੱਜ ਵੀ ਤੇ ਕੱਲ,
ਸਾਡੀ ਸੋਸਾਇਟੀ ਵੀ ਲਾਉਂਦੀ ਪਈ ਇਹੋ ਗੁਹਾਰ,
ਅੱਜ ਫਿਰ ਵਰਸਿਆ ਪਾਣੀ ਬਣ ਕੇ ਕਹਿਰ।

ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ,
ਆਦਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ.

Previous articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ 6 ਸਤੰਬਰ ਨੂੰ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਐਸੋਸੀਏਸ਼ਨ ਵੱਲੋਂ ਚੱਲ ਰਹੇ ਫ਼੍ਰੀ ਮੈਡੀਕਲ ਕੈਂਪ ਵਿੱਚ ਡਿਊਟੀ ਨਿਭਾਈ ਜਾਵੇਗੀ:- ਡਾਕਟਰ ਸਲੋਹ, ਡਾਕਟਰ ਕਟਾਰੀਆ।
Next articleSAMAJ WEEKLY = 30/08/2025