ਸ਼ਹੀਦਾਂ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਦੀਨਾ ਸਾਹਿਬ (ਸਮਾਜ ਵੀਕਲੀ)   (ਰਮੇਸ਼ਵਰ ਸਿੰਘ) ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਵਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਤੇ ਸਾਥੀ ਸ਼ਹੀਦਾਂ ਨੂੰ ਸਮਰਪਿਤ ਕਵੀ ਦਰਬਾਰ 23 ਮਾਰਚ 2025 ਦਿਨ ਐਤਵਾਰ ਨੂੰ ਪਿੰਡ ਦੀਨਾ ਸਾਹਿਬ ਦੇ ਪੰਚਾਇਤ ਘਰ ਵਿੱਚ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫ਼ੌਜੀ ਦੀਨਾ ਸਾਹਿਬ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿੱਚ ਪਿੰਡ ਦੀਨਾ ਸਾਹਿਬ ਦੇ ਸਰਪੰਚ ਰਣਜੀਤ ਸਿੰਘ ਤੇ ਉਨ੍ਹਾਂ ਦੀ ਪੰਚਾਇਤ ਨੇ ਹਾਜ਼ਰੀ ਭਰੀ। ਸਭਾ ਦੀ ਜਨਰਲ ਸਕੱਤਰ ਬੀਬੀ ਅਮਨਦੀਪ ਕੌਰ ਹਾਕਮ ਸਿੰਘ ਵਾਲਾ ਨੇ ਸ਼ਹੀਦਾਂ ਦੀ ਯਾਦ ਅਤੇ ਉੱਘੇ ਗੀਤਕਾਰ ਜਸਵੰਤ ਬੋਪਾਰਾਏ ਸਾਹਿਬ ਜੀ ਦੇ ਵੱਡੇ ਭਰਾ ਦੀ ਮੌਤ ਦੇ ਸਬੰਧ ਵਿੱਚ ਦੋ ਮਿੰਟ ਦਾ ਮੌਨ ਰੱਖਣ ਉਪਰੰਤ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਅਜ਼ਾਦੀ ਵਿੱਚ ਪਾਏ ਵਡਮੁੱਲੇ ਯੋਗਦਾਨ ਤੇ ਬਾਰੇ ਚਾਨਣਾ ਪਾਇਆ ਤੇ ਬਾਅਦ ਵਿੱਚ ਕਵੀ ਦਰਬਾਰ ਸ਼ੁਰੂ ਹੋਇਆ ਜਿਸ ਵਿੱਚ ਪਹੁੰਚੇ ਲੇਖਕ ਸਹਿਬਾਨਾਂ ਨੇ ਆਪਣੇ ਗੀਤਾਂ, ਗ਼ਜ਼ਲਾਂ, ਕਵਿਤਾਵਾਂ ਰਾਹੀਂ ਸ਼ਹੀਦਾਂ ਨੂੰ ਯਾਦ ਕੀਤਾ। ਇਸ ਸਮੇਂ ਅਮਰਜੀਤ ਸਿੰਘ ਫ਼ੌਜੀ ਦੀਨਾ ਸਾਹਿਬ ਨੇ ਬੋਲਦਿਆਂ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਦਾ ਪੂਰਾ ਮੁੱਲ ਨਹੀਂ ਪਿਆ ਭਗਤ ਸਿੰਘ ਦੇ ਸੁਪਨਿਆਂ ਵਿੱਚ ਸਭ ਲਈ ਸਿੱਖਿਆ,ਇਲਾਜ ਤੇ ਰੁਜ਼ਗਾਰ,ਸਭ ਲਈ ਨਿਆਂ ਤੇ ਬਰਾਬਰੀ ਦਾ ਅਧਿਕਾਰ ਜ਼ਰੂਰੀ ਸਨ ਜੋ ਅਜੇ ਅਧੂਰੇ ਹਨ ਉਨ੍ਹਾਂ ਨੇ ਸਮਾਜਿਕ ਬਰਾਬਰੀ ਲਈ ਹੀ ਫਾਂਸੀ ਦਾ ਰੱਸਾ ਚੁੰਮਿਆ ਸੀ।ਉਸ ਤੋਂ ਬਾਅਦ ਹਰਵਿੰਦਰ ਹੈਪੀ ਸਲਾਵਤਪੁਰਾ ਨੇ ਇਨਕਲਾਬੀ ਗੀਤ ਰਾਹੀਂ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਉੱਘੇ ਗੀਤਕਾਰ ਗੀਤਾ ਦਿਆਲਪੁਰਾ,ਜਸਵੰਤ ਬੋਪਾਰਾਏ, ਰਜਿੰਦਰ ਸ਼ਰਮਾ ਭਦੌੜ ਨੇ ਆਪਣੇ ਗੀਤਾਂ ਰਾਹੀਂ ਖੂਬ ਰੰਗ ਬੰਨ੍ਹਿਆ ਤੇ ਜਸਵੀਰ ਸ਼ਰਮਾ ਦੱਦਾਹੂਰ, ਗੁਰਦੀਪ ਕੈੜਾ ਭਦੌੜ,ਲਾਭ ਸਿੰਘ ਡੋਡ, ਦਮਨਪ੍ਰੀਤ ਸਿੰਘ ਭਾਗੀਕੇ, ਪ੍ਰਗਟ ਢਿੱਲੋਂ ਸਮਾਧ ਭਾਈ ਦੀਆਂ ਪੇਸ਼ਕਾਰੀਆਂ ਦਾ ਸਰੋਤਿਆਂ ਨੇ ਤਾੜੀਆਂ ਨਾਲ ਸੁਆਗਤ ਕੀਤਾ, ਅਰਸ਼ਦੀਪ ਭਾਗੀਕੇ, ਕਮਲਪ੍ਰੀਤ ਸ਼ਰਮਾ ਨੇ ਬਹੁਤ ਵਧੀਆ ਪੇਸ਼ਕਾਰੀ ਦਿੱਤੀ ਇਸ ਸਮੇਂ ਵੀਰਪਾਲ ਸਿੰਘ, ਦਰਸ਼ਨ ਸਿੰਘ ਪੱਖਰਵੱਢ, ਜਸਵਿੰਦਰ ਵੈਦ, ਸੁਖਚੈਨ ਸਿੰਘ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ, ਲਾਜਵਿੰਦਰ ਸਿੰਘ, ਗੁਰਜੰਟ ਸਿੰਘ,ਮਨਜਿੰਦਰ ਸਿੰਘ, ਬਿੰਦਰ ਪ੍ਰਧਾਨ, ਗੋਬਿੰਦਰ ਸਿੰਘ, ਜਗਵਿੰਦਰ ਲੰਬੀ, ਆਦਿ ਹਾਜ਼ਰ ਸਨ ਅਖ਼ੀਰ ਵਿੱਚ ਰਣਜੀਤ ਸਿੰਘ ਸਰਪੰਚ ਦੀਨਾ ਸਾਹਿਬ ਨੇ ਪਹੁੰਚੇ ਹੋਏ ਲੇਖਕ ਸਾਹਿਬਾਨਾਂ ਨੂੰ ਜੀ ਆਇਆਂ ਕਿਹਾ। ਸਟੇਜ ਦੀ ਕਾਰਵਾਈ ਅਮਰਜੀਤ ਸਿੰਘ ਫ਼ੌਜੀ ਨੇ ਬਾਖੂਬੀ ਨਿਭਾਈ। ਪ੍ਰੈਸ ਨੂੰ ਜਾਣਕਾਰੀ ਸਭਾ ਦੀ ਜਨਰਲ ਸਕੱਤਰ ਬੀਬੀ ਅਮਨਦੀਪ ਕੌਰ ਹਾਕਮ ਸਿੰਘ ਵਾਲਾ ਨੇ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਵਾਂ ਸਹਿਰ ਨਾਲ ਸੰਬੰਧਿਤ ਪਰਿਵਾਰਾਂ ਵੱਲੋਂ ਲੈਸਟਰ ਚ ਮਨਾਇਆ ਗਿਆ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ
Next articleਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ