(ਸਮਾਜ ਵੀਕਲੀ)
ਜ਼ਿੰਦਗੀ … ਜ਼ਿੰਦਗੀ ਜੀਣ ਨਹੀਂ ਦਿੰਦੀ
ਜਾਮ ਏ…. ਮੁਹੱਬਤ… ਪੀਣ ਨਹੀਂ… ਦਿੰਦੀ।
ਬਿਖਰੇ ਹੋਏ…. ਜਿੰਦਗੀ…. ਦੇ ਪੰਨੇ,
ਉਹਨਾਂ ਨੂੰ… ਇਕੱਠੇ ਕਰ….ਕੇ ਸੀਣ ਨਹੀਂ ਦਿੰਦੀ।
ਜਿੰਦਗੀ… ਜਿੰਦਗੀ ਜੀਣ…..
ਜਿੰਦਗੀ ਆਪਣੇ….. ਦਮ ਤੇ….ਜੀਅ ਜਾਂਦੀ,
ਦਮ ਦਾ….. ਕੋਈ…..ਵਿਸਾਹ ਨਹੀਂ।
ਮੁੱਕ ਗਏ ਦਮ…. ਫਿਰ ਘੁੱਟ ਪਾਣੀ.. ਪੀਣ ਨਹੀਂ ਦਿੰਦੀ,
ਜਿੰਦਗੀ.. ਜਿੰਦਗੀ ਜੀਣ ਨਹੀਂ….
ਜਿੰਦਗੀ..ਲੋਕਾਂ ਵੱਲ ਵੇਖ ਨਾ….ਜੀਅ ਜਾਂਦੀ,
ਝਾਤੀ… ਆਪਣੇ.. ਗਿਰੇਵਾਨ…ਮਾਰੀ ਜਾਂਦੀ।
ਸੁਣੋ ਸੱਭ ਦੀ… ਕਰੋ ਅਪਣੇ ..ਮਨ ਦੀ,
ਇਹੋ ਸਬਕ… ਸਿਖਾਣ… ਨਹੀਂ… ਦਿੰਦੀ।
ਜਿੰਦਗੀ.. ਜਿੰਦਗੀ.. ਜੀਣ……
ਹਰੀ… ਜਿੰਦਗੀ ਦੀ ਪਹਿਚਾਣ….ਬਣ ਜਾ,
ਆਪਣੇ ਲਈ ਘੱਟ.. ਤੇ ਲੋਕਾਂ ਦੀ ਜਾਨ…ਬਣ ਜਾ।
ਲਿਖੂ…..ਤੇਰੀ…… ਵੀ ਕੋਈ…. ਕਹਾਣੀ, ਜਿੱਦਣ ਜਿੰਦਗੀ ਤੈਨੂੰ….ਆਪਣੇ ਆਪ ਨਾਲ ਮਿਲਣ..ਦਿੰਦੀ,
ਪਰ ਜਿੰਦਗੀ…ਜਿੰਦਗੀ ਜੀਣ…ਨਹੀਂ ਦਿੰਦੀ।
ਹਰੀ ਕ੍ਰਿਸ਼ਨ ਬੰਗਾ
ਜਨਰਲ ਸੈਕਟਰੀ ਪੰਜਾਬ
ਅਦਾਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ
ਰਜਿ