(ਸਮਾਜ ਵੀਕਲੀ)
ਦੋਸਤ ਰੁੱਸ ਜਾਵਣ ਤਾਂ ਖੁਸ਼ੀ ਰੁੱਸ ਜਾਂਦੀ ਆ,
ਘਰ ਵਾਲੀ ਰੁੱਸ ਜਾਵੇ ਤਾਂ ਖੁਦਾਈ ਰੁੱਸ ਜਾਂਦੀ ਆ। ਦੋਸਤ ਰੁੱਸ……
ਭੈਣ ਰੁੱਸ ਜਾਵੇ ਤਾਂ, ਰੱਖੜੀ ਰੁੱਸ ਜਾਂਦੀ ਆ,
ਭਰਾ ਰੁੱਸ ਜਾਵਣ ਤਾਂ, ਬਾਹਵਾਂ ਦੀ ਗਲਵਕੜੀ ਰੁੱਸ ਜਾਂਦੀ ਆ।
ਦੋਸਤ ਰੁੱਸ ਜਾਵਣ…….
ਮਾਂ ਬਾਪ ਰੁੱਸ ਜਾਵਣ ਤਾਂ ਰੋਸ਼ਨਈ ਰੁੱਸ ਜਾਂਦੀ ਆ,
ਕਰੋੜਾਂ ਦੀਆਂ ਅਸੀਸਾਂ ਰੁੱਸ ਜਾਂਦੀ ਆ।
ਦੋਸਤ ਰੁੱਸ…….
ਮਾਂ ਬਾਪ ਤੁਰ ਜਾਵਣ ਤਾਂ ਸਾਰੀ ਦੁਨੀਆਂ ਰੁੱਸ ਜਾਂਦੀ ਆ,
ਸਾਕ ਸਬੰਧੀ ਦੀ ਸਕੀਰੀ ਰੁੱਸ ਜਾਂਦੀ ਆ।
ਦੋਸਤ ਰੁੱਸ…..
ਚਾਰ ਭਰਾਵਾਂ ਨਾਲ ਬਣਾਈ ਰੱਖ ਸੱਜਣਾ,
ਜਿਸ ਦਿਨ ਇਹ ਰੁੱਸ ਜਾਵਣ ਤਾਂ ਆਖਰੀ ਪੈਂਡੇ ਦੀ ਭੀੜ੍ਹ ਰੁੱਸ ਜਾਂਦੀ ਆ।
ਦੋਸਤ ਰੁੱਸ……
ਹਰੀ *ਜਿੰਦਗੀ ਥੋੜ੍ਹੀ ਆ ਪਿਆਰ ਕਰਨ ਲਈ, ਫੇਰ ਮੈਂ ਕਿਦਾਂ ਰੁਸਾਂ,
ਗਮਾਂ ਵਾਲੀ ਰਾਤ ਲੰਬੀ, ਖੁਸ਼ੀਆਂ ਵਾਲੀ ਰਾਤ ਛੋਟੀ ਹੋ ਜਾਂਦੀ ਆ,
ਦੋਸਤ ਰੁੱਸ ਜਾਵਣ….
ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਅਦਾਰਸ਼ ਸੋਸ਼ਿਲ ਵੈਲਫ਼ੇਅਰ ਸੋਸਾਇਟੀ ਪੰਜਾਬ