HOME ਕਵਿਤਾ

ਕਵਿਤਾ

1
ਹਰੀ ਕ੍ਰਿਸ਼ਨ ਬੰਗਾ

 (ਸਮਾਜ ਵੀਕਲੀ)

ਚੜ੍ਹਦੇ ਸੂਰਜ ਨੂੰ ਜੋ ਸਲਾਮ ਹੈ ਕਰਦੇ,
ਮੱਤਲਬੀ ਹੋਣ ਦਾ ਇਸ਼ਾਰਾ ਹੈ ਕਰਦੇ।
ਚੜ੍ਹਦੇ ਸੂਰਜ…..
ਆਪਣੇ ਲਈ ਉਹ ਕੀ ਹੈ ਕਰਦੇ,
ਜੋ ਸੂਰਜ ਵਾਂਗ ਹੈ ਸੜ੍ਹਦੇ।
ਸੂਰਜ ਛਿੱਪਣ ਦਾ ਜੋ ਇੰਤਜਾਰ ਹੈ ਕਰਦੇ,
ਤਾਰਿਆਂ ਭਰੀ ਰਾਤ ਨਾਲ ਬਾਤਾਂ ਹੈ ਕਰਦੇ।
ਚੜ੍ਹਦੇ ਸੂਰਜ… ਉਹੀ ਹੀ ਡੁੱਬਦਾ,
ਉਹੀ ਚੜ੍ਹਦਾ।
ਵਿੱਚ ਅਸੂਲੀ ਜੋ ਹਨ ਵੱਜਦੇ,
ਉਹ ਹੀ ਨਾਲ ਅਸਮਾਨੀ ਗੱਲਾਂ ਹੈ ਕਰਦੇ।
ਚੜ੍ਹਦੇ ਸੂਰਜ ਨੂੰ…..
ਰਾਤ ਗਈ ਬਾਤ ਗਈ,
ਜੋ ਅਕਸਰ ਹੈ ਗੱਲ ਕਰਦੇ,
ਸਕੂਨ ਭਰੀ ਜਿੰਦਗੀ ਦਾ ਸਫ਼ਰ ਤਹਿ ਹੈ ਕਰਦੇ।
ਚੜ੍ਹਦੇ ਸੂਰਜ ਨੂੰ….
ਲੋੜ ਬੰਦ ਦੀ ਜੋ ਮਦੱਦ ਹੈ ਕਰਦੇ,
ਇਨਸਾਨੀਅਤ ਦਾ ਫਰਜ਼ ਅਦਾ ਹੈ ਕਰਦੇ,
ਉਹ ਮਰ ਕੇ ਨਹੀਂ ਹਨ ਮਰਦੇ,
ਲੋਕੀ ਹਮੇਸ਼ਾ ਯਾਦ ਉਹਨਾਂ ਨੂੰ ਹੈ ਕਰਦੇ।
ਚੜ੍ਹਦੇ ਸੂਰਜ ਨੂੰ…..

ਹਰੀ ਕ੍ਰਿਸ਼ਨ ਬੰਗਾ ✍🏽 ਪੱਤਰਕਾਰ ਚਰਨਜੀਤ ਸੱਲ੍ਹਾਂ

Previous articleਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਵਿਖੇ 27 ਤਰੀਕ ਨੂੰ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ
Next articleWhere Haste Fails, Patience Prevails