ਕਵਿਤਾ

ਹੀਰਾ ਸਿੰਘ ਰਤਨ

(ਸਮਾਜ ਵੀਕਲੀ)

ਗਰਜ਼ੀ ਲੋਕ,ਸਹਾਰੇ ਨਾ ਕਹਿ.
ਉੜਦੇ ਜੁਗਨੂੰ ਤਾਰੇ ਨਾ ਕਹਿ.

ਵੇਖੀਂ ਜਾਨ ਲੈ ਲੈਣ ਨਾ ਤੇਰੀ,
ਜਾਨੋ ਵੱਧ ਪਿਆਰੇ ਨਾ ਕਹਿ.

ਸਾਂਝ, ਦੋਸਤੀ, ਵਫ਼ਾ, ਮੁਹੱਬਤ,
ਕਹਿੰਦਾ ਵਕਤ,ਇਹ ਚਾਰੇ ਨਾ ਕਹਿ.

ਸੁਣ ਕੇ ਜੱਗ ਤੇਰੇ ਤੇ ਹੱਸੂ,
ਅਪਣੇ ਦੁਖੜੇ ਸਾਰੇ ਨਾ ਕਹਿ.

ਭੋਲੇ ਚੇਹਰੇ ਜ਼ਾਲਿਮ ਹੁੰਦੇ,
ਇਹਨਾਂ ਨੂੰ ਵੇਚਾਰੇ ਨਾ ਕਹਿ.

ਦਿਲ ਦੀ ਗੱਲ ਕਰ ਰਤਨ ਬੋਲਕੇ,
ਕਰਕੇ ਇੰਝ ਇਸ਼ਾਰੇ ਨਾ ਕਹਿ.

ਹੀਰਾ ਸਿੰਘ ਰਤਨ – 9872028846

Previous articleਸਮਾਜ ਸੇਵਕ ਬਿੱਲੂ ਦੁਬਈ ਨੇ ਸਰਕਾਰੀ ਸਕੂਲ ਨੂੰ 2 ਵਾਟਰ ਕੂਲਰ ਭੇਂਟ ਕੀਤੇ, ਪਾਣੀ ਕੁਦਰਤ ਦਾ ਅਨਮੋਲ ਤੋਹਫਾ ਇਸ ਨੂੰ ਸੰਭਾਲਣਾ ਸਮੇਂ ਦੀ ਮੁੱਖ ਲੋੜ – ਬਿੱਲੂ ਦੁਬਈ
Next articleਬੇਵਕੂਫ ਬੁੱਢਾ