ਕਵਿਤਾ

(ਸਮਾਜ ਵੀਕਲੀ)

ਸੈਰ ਕਰਦਿਆਂ

ਤੂੰ ਤੇ ਮੈਂ ਜਦ ਵੀ
ਸੂਰਜ ਦੇ ਆਉਣ ਤੋਂ ਪਹਿਲਾਂ
ਤ੍ਰੇਲ ਤੁਪਕਿਆਂ ਦੀ ਸੁੱਚਮਤਾ ਦੇ
ਕੋਲੋਂ ਦੀ ਲੌਘਦੇ ਆ
ਤਾਂ ਫੁੱਲਾਂ ਉੱਤੇ ਆਈ ਤ੍ਰੇਲ
ਵੱਲ ਵੇਖਦਿਆਂ ਵੇਖਦਿਆਂ
ਬਹੁਤ ਕੁੱਝ ਉਗ ਆਉਂਦਾ ਐ
ਬੰਜ਼ਰ ਮਿੱਟੀ ਦੇ ਵਿੱਚ
ਅੰਗ ਅੰਗੜਾਈਆਂ ਲੈਣ ਲੱਗਦੇ
ਕੰਨਾਂ ਵਿੱਚ ਹਾਸੇ ਠੱਠੇ ਦੀ ਗੂੰਜ ਪੈਂਦੀ
ਤੂ ਵਜਦ ਆ ਗਾਉਣ ਲੱਗਦੀ
ਮੇਰੇ ਰਾਹਾਂ ਵਿੱਚ ਨੈਣ ਵਿਛਾਉਣ ਲੱਗਦੀ
ਮੈਂ ਪੋਲੇ ਪੋਲੇ ਪੈਰੀਂ ਤੇਰੇ ਹੱਥ ਫੜਦਾ
ਤਾਂ ਤੂੰ ਦੂਰ ਭੱਜਦੀ
ਸੈਰ ਕਰਦਿਆਂ ਅਕਸਰ ਕੁੜੀਆਂ
ਜਦ ਕੋਲ ਦੀ ਲੰਘਦੀਆਂ ਤਾਂ
ਆਪਣਾ ਆਪ ਨੁਹਾਰ ਦੀ
ਸੰਵਾਰਦੀ ਮੇਰੇ ਹਾਵ ਭਾਵਾਂ ਨੂੰ ਵੇਖਦੀ
ਮੈਂ ਤੈਨੂੰ ਪਿਆਰ ਨਾਲ ਤੱਕਦਾ ਰਹਿੰਦਾ
ਆਪੇ ਹੱਸਦਾ ਰਹਿੰਦਾ
ਤੂੰ ਹੱਸਣ ਲੱਗਦੀ
ਹਵਾ ਦੇ ਬੁੱਲੇ ਵਾਂਗ ਮਹਿਕਾਂ ਵੰਡਦੀ ਹੋਈ
ਮੇਰਾ ਹੱਥ ਫੜ ਘੁੱਟ ਕੇ
ਹਿੱਕ ਨਾਲ ਲਾਉਂਦੀ
ਦੇਖੋ ਮੇਰਾ ਦਿਲ ਧੜਕਦਾ ਐ
ਤੂੰ ਦੱਸਿਆ ਕਿ
ਮੈਂ ਅਕਸਰ ਪਿੰਡ ਦੀ ਪਹੀ ਤੇ
ਤੇਰੇ ਨਾਲ ਸੈਰ ਕਰਦੀ ਰਹਿੰਦੀ ਆਂ
ਤੇਰਾ ਹੱਥ ਫੜੀ
ਤੈਨੂੰ ਪਿਆਰ ਨਾਲ ਦੇਖਦੀ
ਗਹੁ ਨਾਲ ਸੁਣਦੀ ਹਾਂ
ਤੂੰ ਮੇਰੇ ਅੰਦਰੋਂ ਕੁੜਤੱਣ ਕੱਢ
ਮਹਿਕ ਜਿਹੀ ਭਰ ਦੇਂਦਾ ਐਂ!
ਖਿੜ ਖਿੜ ਹੱਸਦੀ ਆਂ
ਜਦੋਂ ਮੈਂ ਆਖਦੀ
ਇਹਨੂੰ ਕਹਿੰਦੇ ਨੇ B S N L. walk
ਤਾਂ ਲੋਕ ਰੁਕ ਜਾਂਦੇ ਨੇ
ਆਪਾਂ ਤੁਰ ਪੈਂਦੇ ਹਾਂ।
ਤੁਰੇ ਜਾ ਰਹੇ ਹਾਂ ਨਾਲ ਨਾਲ
ਦਿਨ ਰਾਤ ਪਲ ਪਲ
ਤੇਰੇ ਨਾਲ ਸੈਰ ਕਰਦਿਆਂ
ਮੈਂ ਤਰੋਤਾਜ਼ਾ ਅਨੁਭਵ ਹੁੰਦੀ!
ਇਹ ਸੈਰ ਨਾ ਮੁੱਕੇ
ਆਪਾਂ ਤੁਰਦੇ ਰਹੀਏ
ਤੁਰਦੇ ਰਹੀਏ!
——-
ਬੌਬੀ ਗੁਰ ਪਰਵੀਨ

Previous articleਬੁੱਧ ਬਾਣ
Next articleਮਾਸਟਰ ਕੇਵਲ ਕ੍ਰਿਸ਼ਨ ਨੂੰ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਵਲੋੰ ਸ਼ਰਧਾਂਜਲੀਆਂ ਭੇਟ