ਕਵਿਤਾ

ਗੁਰਮੀਤ ਡੁਮਾਣਾ
(ਸਮਾਜ ਵੀਕਲੀ)
*ਪੰਜਾਬੀ  ਦੇ 20 ਪੱਪੇ*
ਪ ਪੰਜ ਆਬਾ ਦੀ ਧਰਤੀ ਸਾਡੀ
ਪ ਪੰਜਾਬ ਦੇਸ਼ ਪੰਜਾਬੀ ਬੋਲੀ
 ਪ  ਪਤਲੋ ਪਤੰਗ ਜਹੀ ਗੋਰੀਏ
ਪ ਪੇਕੇ ਤੇਰੇ ਲੱਗਦੇ ਆ ਨੰਗ ਨੀ
ਪ ਪਿਆਈ ਨਾ ਸ਼ਰਾਬ ਮਰਜਾਣੀਏ
ਪ  ਪੀਓਦਿਆ ਨੂੰ ਲਗਦੀ ਸੀ ਸੰਗ ਨੀ
ਪ ਪਾੜ ਦਿੱਤੇ ਲੀੜੇ ਲੱਤੇ ਲੜਕੇ
ਪ ਪਿੱਪਲ ਤੇ ਦਿੱਤੀ ਜੁੱਤੀ ਟੰਗ ਨੀ
ਪ ਪੌਦਿਆਂ ਦਾ ਬਾਗ ਘਰ ਲਾ ਲਿਆ
ਪ ਪੀਪੇ ਵਿਚ ਨਾ ਆਟਾ ਸਰੇ ਡੰਗ ਨੀ
ਪ ਪਿੱਪਲੀਂ ਦੇ ਪੱਤ ਵਾਂਗੂੰ ਡੋਲਦੀ ਜਿੰਦ
ਪ ਪੂੜੇ ਪੱਕਣ ਤੇ ਆ ਜਾਵੇ ਅਨੰਦ ਨੀ
ਪ  ਪਰੀਆ ਤੋਂ ਸੋਹਣੀ ਉਂਝ ਲੱਗਦੀ
ਪ ਪੱਤ ਝੜ ਵਾਂਗੂੰ ਝੜ ਗਿਆ ਰੰਗ ਨੀ
ਪ ਪਵਿੱਤਰ ਅਸਥਾਨ ਗੁਰਮੀਤ ਦਾ
ਪ ਪਾਈ ਨਾ ਤੂੰ ਰੰਗ ਵਿੱਚ ਭੰਗ ਨੀ
ਪ ਪਰਦੇਸਾਂ ਨੂੰ ਨਿੱਤ ਬੰਦੇ ਤੋਰਦਾ
ਪ ਪਾ ਲੈ ਦੋਸਤੀ ਤੇ ਨਿਭਾਈਏ
ਪ ਪਾਪਾ ਨਾਲ ਭਰੀ ਸਾਰੀ ਦੁਨੀਆਂ
ਪ ਪਰਮਾਤਮਾ ਦਾ ਨਾਮ ਧਿਆਈਏ
ਗੁਰਮੀਤ ਡੁਮਾਣਾ
ਲੋਹੀਆਂ ਖਾਸ ਜਲੰਧਰ
Previous articleਪ੍ਰਗਤੀਵਾਦੀ ਸ਼ਾਇਰ-ਮਹਿੰਦਰ ਸਿੰਘ ਮਾਨ
Next article10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਗੋਬਿੰਦ ਗੌਧਾਮ ਗਊਸ਼ਾਲਾ ਚ ਮਨਾਇਆ ਗਿਆ, ਭਾਜਪਾ, ਵਿਹਿਪ,ਬਜਰੰਗ ਦਲ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ