ਕਵਿਤਾ

ਸ਼ਿਵਨਾਥ ਦਰਦੀ

(ਸਮਾਜ ਵੀਕਲੀ)

ਰਾਤੀ ਚੰਨ ਤੇ ਤਾਰੇ ਗੱਲਾਂ ਕਰਦੇ 

 ਗੱਲਾਂ ਕਰਦੇ ਨੇ ਬਹਿ ਬਹਿ ,
ਅੱਧੀ ਰਾਤ ਟਰੀਰੀ ਬੋਲੇ ,
ਡੱਡੂ ਬੋਲਣ ਟੈ ਟੈ ।
ਮਸਜਿਦ ਅੰਦਰ ਚਿੱਤ ਨਾ ਲੱਗੇ ,
ਨਮਾਜ਼ ਨਾ ਭਾਵੇ ਮੈਨੂੰ ,
ਲੈ ਗੋਰਖ ਨਾਥ ਤੋ ਜੋਗ ,
ਭਾਲ ਲਵਾਂ ਮੈ ਤੈਨੂੰ ,
ਮੇਰੇ ਅੰਦਰ ਤੂੰ ਹੀ ਵਸਦਾ ,
ਤੇਰੇ ਅੱਗੇ ਹਰ ਫਿੱਕੀ ਸੈਅ ।
ਰਾਤੀ ਚੰਨ ਤੇ ਤਾਰੇ ………..
ਮੈ ਕੀ ਮੰਗਣਾ ਰੱਬ ਕੋਲੋ ,
ਇਕ ਖੈਰ ਮੰਗਾਂ ਮੈ ਤੇਰੀ ,
ਆਜਾ ਸੱਜਣਾ ਘੁੰਢ ਚੱਕ ਦੇ ,
ਕਾਤੋ ਲਾਈ ਤੂੰ ਦੇਰੀ ,
ਰੰਗਲਾ ਪਲੰਘ ਉਡੀਕ ਰਿਹਾ ,
ਉਡੀਕ ਰਹੀ ਹਾਂ ਮੈ ।
ਰਾਤੀ ਚੰਨ ਤੇ ਤਾਰੇ ……………
ਲੰਮੀਆਂ ਕਿੰਨੀਆਂ ਨੇ ,ਦਰਦੀ’,
ਤੇਰੇ ਸਹਿਰ ਦੀਆ ਵੇ ਰਾਹਵਾਂ,
ਮੈਨੂੰ ਦੱਸਦਾ ਨਾ ਕੋਈ ਏਥੇ ,
ਵੇ ਮੈ ਕਿੱਦਾ ਸਫਰ ਮੁਕਾਵਾਂ,
ਸ਼ਿਵ ਪੀੜ ਮੇਰੀ ਵੱਧਦੀ ਜਾਵੇ ,
ਆ ਸਾਰ ਮੇਰੀ ਤੂੰ ਲੈ ।
ਰਾਤੀ ਚੰਨ ਤੇ ਤਾਰੇ………….
ਸ਼ਿਵਨਾਥ ਦਰਦੀ ਫ਼ਰੀਦਕੋਟ 
ਸੰਪਰਕ:- 9855155392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਤ੍ਰੇਈ ਮਾਂ ਦੇ ਬੋਲ – ਕਬੋਲ
Next articleਜਲ