ਕਵਿਤਾ

ਗੁਰਮੀਤ ਸਿੰਘ ਸੋਹੀ 
(ਸਮਾਜ ਵੀਕਲੀ)
ਮਹੁੱਬਤ ਵੀ ਤੇਰੀ ਹੈ
ਨਫ਼ਰਤ ਵੀ ਤੇਰੀ ਹੈ
ਜਿੰਨੀ ਨਿਭ ਗਈ
ਸਾਡੇ ਲਈ ਬਥੇਰੀ ਹੈ
ਦੂਰ ਹਾਂ, ਕਦੇ ਨੇੜੇ ਸੀ
ਗਮ ਹੈ, ਕਦੇ ਖੇੜ੍ਹੇ ਸੀ
ਦੋਸ਼ ਨਾ ਕਿਸੇ ਦਾ ਕੋਈ
ਦੁੱਖ ਆਪੇ ਤਾਂ ਸਹੇੜੇ ਸੀ
ਰੋਗ ਇਹ ਬਹੁਤ ਅਵੱਲਾ
ਸਹਿਣਾ ਪੈਂਦਾ ਸਭਨੂੰ ਕੱਲਾ
ਦੋ ਜਿਸਮ ਇੱਕ ਜਾਨ ਹੋਣਾ
ਹੁੰਦੀਆਂ ਸਭ ਝੂਠੀਆਂ ਗੱਲਾਂ
ਜਿਹੜਾ ਇਹ ਰਾਹ ਤੇ ਚੱਲੇ
ਰਹਿੰਦਾ ਨਾ ਕੁਝ ਵੀ ਪੱਲੇ
ਦਵਾ ਦਾਰੂ ਨਾ ਕੰਮ ਕਰੇ
ਜ਼ਖਮ ਸਦਾ ਰਹਿੰਦੇ ਅੱਲੇ
ਦੁਨੀਆਂ ਬਦਨਾਮ ਕੀਤਾ
ਇਸ਼ਕ ਨੂੰ ਨਿਲਾਮ ਕੀਤਾ
ਬੁੱਤ ਵਿੱਚੋਂ ਰੂਹ ਕੱਢਕੇ
‘ਸੋਹੀ’ ਨੂੰ ਬੇਜਾਨ ਕੀਤਾ
ਗੁਰਮੀਤ ਸਿੰਘ ਸੋਹੀ 
ਪਿੰਡ -ਅਲਾਲ(ਧੂਰੀ) 
9217981404
Previous articleਨਾਨਕ ਜੀ
Next articleਨੇਤਾ