(ਸਮਾਜ ਵੀਕਲੀ)
ਸ਼ਹੀਦਾਂ ਦੇ ਸਮਾਰੋਹ ਤੇ ਕੱਲ ਮੈਂ ਅਜੀਬ ਮੰਜਰ ਦੇਖਿਆ,
ਮਾਣ ਸਨਮਾਨ ਸ਼ਹੀਦਾਂ ਦਾ ਪਰ ਆਪਸ ਵਿੱਚ ਲੜ੍ਹਦੇ ਦੇਖਿਆ।
ਸ਼ਹੀਦਾਂ ਦਾ ਸਨਮਾਨ ਘੱਟ ਤੇ ਆਪਣੇ ਸਨਮਾਨ ਦੀ ਗੱਲ ਕਰਦੇ ਦੇਖਿਆ,
ਸਾਲ ਚੋਂ ਇੱਕ ਦੋ ਵਾਰ ਤੇਰੇ ਚਰਨਾਂ ਵਿੱਚ ਫੁੱਲ ਚੜ੍ਹਾ ਕੇ,
ਸਾਲ ਚੋਂ ਇੱਕ ਦੋ ਸਮਾਰੋਹ ਕਰਵਾਕੇ,
ਤੇਰੇ ਬੁੱਤ ਨਾਲ ਫੋਟੋ ਖਿੱਚਵਾ ਕੇ,
ਉਸ ਤੇ ਵੀ ਵੋਟਾਂ ਮੰਗਦੇ ਦੇਖਿਆ,
ਨੀਅਤ ਸਾਫ ਨਾਲ ਲਾਇਆ ਗੁਲਾਬ ਉੱਗਦਾ ਵਿੱਚ ਬੰਜਰ ਦੇਖਿਆ।
ਸ਼ਹੀਦਾਂ ਦੇ….
ਤੇਰੇ ਬੁੱਤ ਤੋਂ, ਤੇਰੀ ਫੋਟੋ ਤੋਂ ਮਿੱਟੀ ਝੜ੍ਹਵਾ ਕੇ,
ਲੰਗਦੇ ਲੰਗਦੇ ਤੇਰੇ ਗਲ ਹਾਰ ਪਾ ਕੇ,
ਅਖਬਾਰਾਂ ਵਿੱਚ ਫੋਟੋ ਲਾ ਕੇ ਤੇਰਾ ਲਾਹਾ ਤੱਕਦੇ ਦੇਖਿਆ,
ਸ਼ਹੀਦਾਂ ਦੇ….
ਤੇਰੀ ਮਿੱਟੀ, ਤੇਰੀ ਰਾਖ ਦੀ ਆਖਰੀ ਯਾਤਰਾ ਦਾ ਵੀ ਲਾਹਾ ਤੱਕਦੇ ਦੇਖਿਆ,
ਤੇਰੀ ਸੋਚ ਤੇ ਪਹਿਰਾ ਦੇਣ ਵਾਲਿਆਂ ਦੇ ਵਜਦਾ ਖੰਜਰ ਦੇਖਿਆ,
ਸ਼ਹੀਦਾਂ ਦੇ ਸਮਾਰੋਹ…..
ਤੂੰ ਦਿਤੀ ਸ਼ਹਾਦਤ ਗਰੀਬ, ਮਜਦੂਰ ਤੇ ਮਜਲੂਮਾਂ ਲਈ,
ਇਹ ਫਾਇਦਾ ਦੇਣ ਅਮੀਰ ਜਾਗੀਰਦਾਰਾਂ ਲਈ,
ਰੱਜਿਆਂ ਨੂੰ ਰਜਾਉਣ ਲਈ ਮੈਂ ਲੰਗਰ ਦੇਖਿਆ,
ਹਰੀ*ਕੱਲ ਸ਼ਹੀਦਾਂ ਦੇ ਸਮਾਰੋਹ ਤੇ ਅਜੀਬ ਮੰਜ਼ਰ ਦੇਖਿਆ।
ਹਰੀ ਕ੍ਰਿਸ਼ਨ ਬੰਗਾ ✍🏽 ਪੱਤਰਕਾਰ ਚਰਨਜੀਤ ਸੱਲ੍ਹਾਂ



