ਮੁੰਬਈ, (ਸਮਾਜ ਵੀਕਲੀ): ਵਿਸ਼ੇਸ਼ ਸੀਬੀਆਈ ਅਦਾਲਤ ਨੇ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਦੇ ਇਕ ਸੀਨੀਅਰ ਸਹਿਯੋਗੀ ਧਨੇਸ਼ ਸ਼ੇਠ ਨੂੰ ਜ਼ਮਾਨਤ ਦੇ ਦਿੱਤੀ ਹੈ। ਮਾਮਲਾ ਪੀਐਨਬੀ ਨਾਲ ਕੀਤੀ ਅਰਬਾਂ ਰੁਪਏ ਦੀ ਧੋਖਾਧੜੀ ਨਾਲ ਜੁੜਿਆ ਹੋਇਆ ਹੈ। ਸੀਬੀਆਈ ਨੇ ਇਸੇ ਸਾਲ ਧਨੇਸ਼ ਦਾ ਨਾਂ ਚਾਰਜਸ਼ੀਟ ਵਿਚ ਪਾਇਆ ਸੀ। ਉਸ ਨੇ ਸੋਮਵਾਰ ਨੂੰ ਪੇਸ਼ ਹੋ ਕੇ ਜ਼ਮਾਨਤ ਮੰਗੀ ਸੀ। ਧਨੇਸ਼ ਦੇ ਵਕੀਲ ਨੇ ਕਿਹਾ ਕਿ ਉਸ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਹੈ। ਇਸ ਲਈ ਪਹਿਲਾਂ ਵੀ ਉਸ ਨੂੰ ਮੁਲਜ਼ਮ ਨਹੀਂ ਬਣਾਇਆ ਗਿਆ।
ਹੁਣ ਵੀ ਕੋਈ ਸਬੂਤ ਨਹੀਂ ਹੈ। ਉਸ ਨੇ ਕਿਹਾ ਕਿ ਧਨੇਸ਼ ਪੇਸ਼ ਹੋਇਆ ਹੈ ਤੇ ਕੋਈ ਉਲੰਘਣਾ ਨਹੀਂ ਕੀਤੀ। ਸਰਕਾਰੀ ਵਕੀਲ ਨੇ ਹਾਲਾਂਕਿ ਜ਼ਮਾਨਤ ਦਾ ਵਿਰੋਧ ਕੀਤਾ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਵਿਚ ਧਨੇਸ਼ ਦੀ ਕੋਈ ਲੋੜ ਨਜ਼ਰ ਨਹੀਂ ਆ ਰਹੀ। ਇਸ ਲਈ ਜ਼ਮਾਨਤ ਮਨਜ਼ੂਰ ਕੀਤੀ ਜਾਂਦੀ ਹੈ। ਧਨੇਸ਼ ਗੀਤਾਂਜਲੀ ਗਰੁੱਪ ਦੇ ਬਰਾਂਡ ਦਾ ਡਾਇਰੈਕਟਰ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly