ਪ੍ਰਧਾਨ ਮੰਤਰੀ ਬੀਐੱਸਐੱਫ ਜਵਾਨਾਂ ਦਾ ਮਸਲਾ ਹੱਲ ਕਰਨ: ਔਜਲਾ

(ਸਮਾਜ ਵੀਕਲੀ): ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਜੋ ਇਸ ਵੇਲੇ ਪੋਲੈਂਡ ਵਿੱਚ ਹਨ, ਨੇ ਇਕ ਟਵੀਟ ਰਾਹੀਂ ਕਿਹਾ ਕਿ ਉਹ ਪਹਿਲਾਂ ਵੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਬੀਐੱਸਐੱਫ ਦੇ ਜਵਾਨਾਂ ਦੀ ਵਧੇਰੇ ਡਿਊਟੀ ਦੇ ਮਾਮਲੇ ਵਿਚ ਸੂਚਿਤ ਕਰ ਚੁੱਕੇ ਹਨ। ਇਸ ਸਬੰਧੀ ਉਨ੍ਹਾਂ ਸੰਸਦ ਦੇ ਇਜਲਾਸ ਦੌਰਾਨ ਵੀ ਮੁੱਦਾ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਬੀਐੱਸਐੱਫ ਦੇ ਜਵਾਨਾਂ, ਜੋ ਇਸ ਵੇਲੇ ਪੰਜਾਬ ਸਰਹੱਦ ’ਤੇ ਤਾਇਨਾਤ ਹਨ, ਦੇ ਮਸਲੇ ਨੂੰ ਹੱਲ ਕਰਨ।

Previous articleਬੀਐੱਸਐੱਫ ਜਵਾਨ ਵੱਲੋਂ ਸਾਥੀਆਂ ’ਤੇ ਗੋਲੀਬਾਰੀ, ਪੰਜ ਹਲਾਕ
Next articleਜਨਤਕ ਆਵਾਜਾਈ ’ਚ ਵੱਡੇ ਸੁਧਾਰਾਂ ਦੀ ਦਿਸ਼ਾ ਵਿੱਚ ਕਾਰਜਸ਼ੀਲ ਹੈ ਸਰਕਾਰ: ਮੋਦੀ