HOME ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਵਿਖੇ ਇੰਟਰਨੈਸ਼ਨਲ ਜੈਵਿਕ...

ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਵਿਖੇ ਇੰਟਰਨੈਸ਼ਨਲ ਜੈਵਿਕ ਵਿਭਿੰਨਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ

3

ਸ੍ਰੀ ਮੁਕਤਸਰ ਸਾਹਿਬ   (ਸਮਾਜ ਵੀਕਲੀ)   – ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਵਿਖੇ ਬਾਇਓਡਵਰਸਿਟੀ ਦਿਵਸ ਮਨਾਇਆ ਗਿਆ ਜਿਸ ਵਿੱਚ EIACP HUB ਪੰਜਾਬ ਅਤੇ ਪੰਜਾਬ ਸਟੇਟ ਕਾਊਂਸਿਲ ਫਾਰ  ਸਾਇੰਸ ਐਂਡ ਟੈਕਨੋਲੋਜੀ ਦੀਆਂ ਗਾਈਡਲਾਈਨਜ਼ ਅਨੁਸਾਰ ਵੱਖ ਵੱਖ ਐਕਟੀਵਿਟੀਜ ਕਰਵਾਈਆਂ ਗਈਆਂ। ਦਿਨ ਦੀ ਸ਼ੁਰੂਆਤ ਵਾਤਾਵਰਨ ਨਾਲ ਸਬੰਧਤ ਇੱਕ ਪਲੈਜ ਨਾਲ ਕੀਤੀ ਗਈ।  ਜੈਵਿਕ ਵਿਭਿੰਨਤਾ ਦੇ ਵਿਸ਼ੇ ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਕਮਲਾ ਦੇਵੀ ਜੀ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਕਿਸ ਤਰ੍ਹਾਂ ਵੱਖ-ਵੱਖ ਜੀਵਾਂ ਦੀਆਂ ਪ੍ਰਜਾਤੀਆਂ ਨੂੰ ਬਚਾਉਣਾ ਹੈ ਇਸ ਦੇ ਨਾਲ ਹੀ ਸਕੂਲ ਦੇ ਸਾਇੰਸ ਮਾਸਟਰ ਸ੍ਰੀ ਰਾਜਨ ਗੋਇਲ ਜੀ ਨੇ ਵਿਦਿਆਰਥੀਆਂ ਨੂੰ ਇਸ ਸਬੰਧੀ ਇੱਕ ਲੈਕਚਰ ਵੀ ਦਿੱਤਾ। ਵਿਦਿਆਰਥੀਆਂ ਨੂੰ ਸਮਝਾਇਆ ਕਿ ਕਿਸ ਤਰ੍ਹਾਂ ਤਾਪਮਾਨ ਵਧਣ ਨਾਲ ਕੁਝ ਪਰਜਾਤੀਆਂ ਅਲੋਪ ਹੋ ਰਹੀਆਂ ਹਨ। ਸਕੂਲ ਦੇ ਲੈਕਚਰਾਰ  ਮੈਡਮ ਰਾਜਿੰਦਰ ਕੌਰ ਜੀ ਵਲੋਂ ਵਿਦਿਅਰਥੀਆ ਨੂੰ ਇਸ ਗਰਮੀ ਦੇ ਮੌਸਮ ‘ਚ ਹੀਟ ਵੇਵ ਤੋਂ ਬਚਣ ਦੇ ਉਪਾਅ ਦੱਸੇ । ਉਸ ਤੋਂ ਬਾਅਦ ਵਿਦਿਆਰਥੀਆਂ ਦੀ ਪੰਛੀਆਂ ਦੇ ਨੈਸਟ ਬਣਾਉਣ ਦੀ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਲਗਭਗ 80 ਵਿਦਿਆਰਥੀਆਂ ਨੇ ਭਾਗ ਲਿਆ। ਸਾਰੀ ਸਮਗਰੀ ਸਕੂਲ ਵੱਲੋਂ ਹਾਜ਼ਰ ਕਰਵਾਈ ਗਈ। ਵਿਦਿਆਰਥੀਆਂ ਨੇ ਬਹੁਤ ਹੀ ਉਤਸਾਹ ਨਾਲ ਇਹ  ਪੰਛੀਆਂ ਦੇ ਆਲ੍ਹਣੇ ਤਿਆਰ ਕੀਤੇ। ਮੈਡਮ ਨਵਜੋਤ ਕੌਰ ਅਤੇ ਮੈਡਮ ਪਰਵਿੰਦਰ ਨੇ ਵਿਦਿਆਰਥੀਆਂ ਨੂੰ ਇਸ ਸਬੰਧੀ ਗਾਈਡਲਾਈਨਜ ਦਿੱਤੀਆਂ। ਸਕੂਲ ਦੇ ਲੈਕਚਰਾਰ ਮੈਡਮ ਸਤਿੰਦਰ ਕੌਰ, ਮੈਡਮ ਸ਼ਵੇਤਾ, ਮੈਡਮ ਕੁਲਵਿੰਦਰ ਕੌਰ  ਨੇ  ਵਿਦਿਆਰਥੀਆਂ ਨਾਲ ਬਾਇਓਡਵਰਸਿਟੀ ਬਾਰੇ ਡਿਟੇਲ ਵਿੱਚ ਜਾਣਕਾਰੀ ਸਾਂਝੀ ਕੀਤੀ ਅਤੇ ਵਿਦਿਆਰਥੀਆਂ ਨੂੰ ਰੈਲੀ ਦੌਰਾਨ ਸੰਬੋਧਨ ਵੀ ਕੀਤਾ ਜਿਸ ਨੂੰ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਸੁਣਿਆ ਅਤੇ ਪ੍ਰਣ ਲਿਆ ਕਿ ਭਵਿੱਖ ਵਿੱਚ ਇਸ ਉੱਤੇ ਅਮਲ ਕੀਤਾ ਜਾਵੇਗਾ। ਸਕੂਲ ਦੇ ਸਾਇੰਸ ਅਧਿਆਪਕ ਮੈਡਮ ਅਵਨੀਤ ਕੌਰ, ਮੈਡਮ ਤਰਨਬੀਰ ਕੌਰ ਅਤੇ ਦਾਨਿਸ਼ ਸਰ ਨੇ ਰੈਲੀ ਦਾ ਬਹੁਤ ਵਧੀਆ ਢੰਗ ਨਾਲ ਆਯੋਜਨ ਕੀਤਾ। ਵਿਦਿਆਰਥੀਆਂ ਨੂੰ ਰੈਲੀ ਦੌਰਾਨ ਰਿਫਰੈਸ਼ਮੈਂਟ ਵੀ ਦਿੱਤੀ ਗਈ ਅਤੇ ਪਿੰਡ ਦੇ ਵਾਟਰ ਵਰਕਸ ਵਿੱਚ ਵਿਦਿਆਰਥੀਆਂ ਦੀ ਵਿਜਿਟ ਵੀ ਕਰਵਾਈ ਗਈ ਜਿੱਥੇ ਵੱਖ-ਵੱਖ ਪੰਛੀਆਂ ਦੇ ਆਲ੍ਹਣਿਆਂ ਬਾਰੇ  ਪਹਿਚਾਣ ਅਤੇ ਉਨਾਂ ਦੀ ਆਵਾਜ਼ ਬਾਰੇ ਜਾਣਕਾਰੀ ਪਿੰਡ  ਦੇ ਰਿਟਾਇਰਡ ਟੀਚਰ ਸ਼੍ਰੀ ਕਾਂਸਲ ਵੱਲੋ ਦਿੱਤੀ ਗਈ ਅਤੇ ਕੁਝ ਪੰਛੀ ਦਿਖਾਏ ਵੀ ਗਏ। ਪਿੰਡ ਦੇ ਲੋਕਾਂ ਵੱਲੋਂ ਵੀ ਰੈਲੀ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਪਿੰਡ ਵਿੱਚ ਵੀ ਕੁਝ ਨੈਸਟ ਵੰਡੇ ਗਏ ਤਾਂ ਜੋ ਇਹਨਾਂ ਵਿੱਚ ਕੁਝ ਪੰਛੀ ਆਪਣਾ ਆਵਾਸ ਸਥਾਨ ਬਣਾ ਸਕਣ। ਸਕੂਲ ਚ ਨਵੇਂ ਪੌਦੇ  ਵੀ ਲਗਾਏ ਗਏ।ਇਸ ਦੇ ਨਾਲ ਹੀ ਵਿਦਿਆਰਥੀਆਂ ਦਾ ਇੱਕ ਪੋਸਟਰ ਮੇਕਿੰਗ ਕੰਪਟੀਸ਼ਨ ਵੀ ਕਰਵਾਇਆ ਗਿਆ। ਜਿਸ ਦਾ ਆਯੋਜਨ ਮੈਡਮ ਰਮਨੀਕ ਵੱਲੋਂ ਕੀਤਾ ਗਿਆ। ਜਿਸ ਦੀ ਮੁੱਖ ਥੀਮ ਸੀ ਬਾਇਓਡੀਵਰਸਟੀ। ਵਿਦਿਆਰਥੀਆਂ ਨੇ ਇਸ ਥੀਮ ਉੱਤੇ ਬਹੁਤ ਹੀ ਵਧੀਆ ਢੰਗ ਨਾਲ ਪੋਸਟਰ ਤਿਆਰ ਕੀਤੇ ਇਹਨਾਂ ਵਿੱਚੋਂ ਪਹਿਲੀਆਂ ਤਿੰਨ ਪੋਜੀਸ਼ਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀ ਮਤੀ ਕਮਲਾ ਦੇਵੀ ਜੀ ਨੇ ਇਸ ਮੌਕੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਉਮੀਦ ਕੀਤੀ ਕਿ ਭਵਿੱਖ ਵਿੱਚ ਅਜਿਹੇ ਵਾਤਾਵਰਣ ਨਾਲ ਸਬੰਧੀ ਦਿਨ ਇਸੇ ਤਰ੍ਹਾਂ ਮਨਾਉਂਦੇ ਰਹਾਂਗੇ। ਇਸ ਮੌਕੇ ਸਕੂਲ ਦੇ ਸਾਇੰਸ ਅਧਿਆਪਕ ਰਾਜਨ ਗੋਇਲ ਨੇ  ਜਸਵਿੰਦਰ ਸ਼ਰਮਾ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਹ ਐਕਟੀਵਿਟੀਜ਼ EIACP HUB ਪੰਜਾਬ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ ਹਨ। ਇਸ ਮੌਕੇ ਉਨਾਂ ਨੇ ਧੰਨਵਾਦ ਕੀਤਾ ਅਤੇ ਉਮੀਦ ਕੀਤੀ ਕਿ ਭਵਿੱਖ ਵਿੱਚ ਅਜਿਹੀ ਐਕਟੀਵਿਟੀਜ਼ ਲਈ ਸਕੂਲ ਹਮੇਸ਼ਾ ਤਿਆਰ ਰਹੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਾਬਕਾ ਪੰਚਾਇਤ ਮੈਂਬਰ ਬੀਬੀ ਬਲਵੀਰ ਕੌਰ ਨੂੰ ਸਦਮਾ, ਪਤੀ ਅਵਤਾਰ ਸਿੰਘ (ਦੋਧੀ) ਦੀ ਮੌਤ
Next articleਪੰਜਾਬ ਵਿੱਚ ਵਧ ਰਹੇ ਤਲਾਕ ਦੇ ਮਾਮਲੇ ਕਾਰਨ ਅਤੇ ਚਿੰਤਾ