ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ: ਰਾਸ਼ਟਰਪਤੀ ਤੇ ਰਾਹੁਲ ਨੇ ਵੀ ਰਾਜਘਾਟ ’ਤੇ ਬਾਪੂ ਨੂੰ ਯਾਦ ਕੀਤਾ

ਨਵੀਂ ਦਿੱਲੀ, (ਸਮਾਜ ਵੀਕਲੀ):  ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 74ਵੀਂ ਬਰਸੀ ਮੌਕੇ ਅੱਜ ਟਵੀਟ ਰਾਹੀਂ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਆਦਰਸ਼ ਵਿਚਾਰਾਂ ਨੂੰ ਹੋਰ ਹਰਮਨ ਪਿਆਰਾ ਬਣਾਉਣਾ ਸਾਡਾ ਸਮੂਹਿਕ ਯਤਨ ਹੈ। ਅੱਜ ਦੇ ਦਿਨ 1948 ਵਿੱਚ ਮਹਾਤਮਾ ਗਾਂਧੀ ਦੀ ਨਾਥੂਰਾਮ ਗੋਡਸੇ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਇਸ ਤੋਂ ਬਾਅਦ ਰਾਜਘਾਟ ’ਤੇ ਜਾ ਕੇ ਮਹਾਤਮਾ ਦੀ ਸਮਾਧੀ ’ਤੇ ਫੁੱਲ ਚੜ੍ਹਾਏ। ਉਨ੍ਹਾਂ ਤੋਂ ਇਲਵਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਰਾਜਘਾਟ ’ਤੇ ਬਾਪੂ ਨੂੰ ਸ਼ਰਧਾਂਜਲੀ ਭੇਟ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਸ਼ਮੀਰ: ਸਾਰੀ ਰਾਤ ਚੱਲੇ ਮੁਕਾਬਲਿਆਂ ’ਚ ਲਸ਼ਕਰ ਤੇ ਜੈਸ਼ ਦੇ 5 ਅਤਿਵਾਦੀ ਹਲਾਕ
Next articleਭ੍ਰਿਸ਼ਟਾਚਾਰ ਦੇਸ਼ ਨੂੰ ਸਿਉਂਕ ਵਾਂਗ ਖੋਖਲਾ ਕਰ ਦਿੰਦਾ ਹੈ: ਮੋਦੀ ਦੇ ਮਨ ਕੀ ਬਾਤ