ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਵੀਂ ਦਿੱਲੀ ਸਥਿਤ ਭਾਰਤੀ ਖੇਤੀ ਖੋਜ ਸੰਸਥਾਨ ‘ਚ ਫਸਲਾਂ ਦੀਆਂ 109 ਉੱਚ-ਉਪਜ ਵਾਲੀਆਂ, ਜਲਵਾਯੂ ਅਨੁਕੂਲ ਅਤੇ ਜੈਵਿਕ-ਲਚਕਦਾਰ ਕਿਸਮਾਂ ਨੂੰ ਰਿਲੀਜ਼ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਕਿਸਾਨਾਂ ਅਤੇ ਵਿਗਿਆਨੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਫਸਲਾਂ ਦੀਆਂ ਨਵੀਆਂ ਕਿਸਮਾਂ ਦੇ ਮਹੱਤਵ ਬਾਰੇ ਚਰਚਾ ਕਰਦੇ ਹੋਏ, ਪੀਐਮ ਮੋਦੀ ਨੇ ਖੇਤੀਬਾੜੀ ਵਿੱਚ ਮੁੱਲ ਵਾਧੇ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਕਿਸਾਨਾਂ ਨੇ ਦੱਸਿਆ ਕਿ ਇਹ ਨਵੀਆਂ ਕਿਸਮਾਂ ਬਹੁਤ ਲਾਹੇਵੰਦ ਸਾਬਤ ਹੋਣਗੀਆਂ ਕਿਉਂਕਿ ਇਸ ਨਾਲ ਉਨ੍ਹਾਂ ਦੇ ਖਰਚੇ ਵੀ ਘਟਣਗੇ ਅਤੇ ਵਾਤਾਵਰਨ ‘ਤੇ ਵੀ ਚੰਗਾ ਪ੍ਰਭਾਵ ਪਵੇਗਾ। ਪ੍ਰਧਾਨ ਮੰਤਰੀ ਨੇ ਬਾਜਰੇ ਦੀ ਮਹੱਤਤਾ ਬਾਰੇ ਵੀ ਚਰਚਾ ਕੀਤੀ ਅਤੇ ਕਿਵੇਂ ਲੋਕ ਪੌਸ਼ਟਿਕ ਭੋਜਨ ਵੱਲ ਵਧ ਰਹੇ ਹਨ। ਉਨ੍ਹਾਂ ਕੁਦਰਤੀ ਖੇਤੀ ਦੇ ਫਾਇਦਿਆਂ ਅਤੇ ਜੈਵਿਕ ਖੇਤੀ ਪ੍ਰਤੀ ਆਮ ਲੋਕਾਂ ਦੀ ਵੱਧ ਰਹੀ ਮੰਗ ਬਾਰੇ ਵੀ ਗੱਲ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਆਰਗੈਨਿਕ ਭੋਜਨਾਂ ਪ੍ਰਤੀ ਲੋਕਾਂ ਦੀ ਮੰਗ ਵੱਧ ਰਹੀ ਹੈ। ਕਿਸਾਨਾਂ ਨੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਵੱਲੋਂ ਜਾਰੀ ਕੀਤੀਆਂ 61 ਫ਼ਸਲਾਂ ਦੀਆਂ 109 ਕਿਸਮਾਂ ਵਿੱਚ 34 ਖੇਤ ਫ਼ਸਲਾਂ ਅਤੇ 27 ਬਾਗਬਾਨੀ ਫ਼ਸਲਾਂ ਸ਼ਾਮਲ ਹਨ।
ਬਾਜਰੇ, ਚਾਰੇ ਦੀਆਂ ਫ਼ਸਲਾਂ, ਤੇਲ ਬੀਜਾਂ, ਦਾਲਾਂ, ਗੰਨਾ, ਕਪਾਹ, ਰੇਸ਼ਾ ਅਤੇ ਹੋਰ ਸੰਭਾਵੀ ਫ਼ਸਲਾਂ ਸਮੇਤ ਵੱਖ-ਵੱਖ ਅਨਾਜਾਂ ਦੇ ਬੀਜ ਜਾਰੀ ਕੀਤੇ ਗਏ। ਬਾਗਬਾਨੀ ਫਸਲਾਂ ਵਿੱਚ ਫਲਾਂ, ਸਬਜ਼ੀਆਂ, ਪੌਦਿਆਂ ਦੀਆਂ ਫਸਲਾਂ, ਕੰਦ ਫਸਲਾਂ, ਮਸਾਲੇ, ਫੁੱਲ ਅਤੇ ਔਸ਼ਧੀ ਫਸਲਾਂ ਦੀਆਂ ਵੱਖ ਵੱਖ ਕਿਸਮਾਂ ਜਾਰੀ ਕੀਤੀਆਂ ਗਈਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly