(ਸਮਾਜ ਵੀਕਲੀ)
ਜਦ ਵੀ ਮੈਂ ਕੁੱਝ ਲਿੱਖਣ ਲਗਦਾ,
ਆਪਣੇ ਹੀ ਲਫ਼ਜ਼ਾਂ ਦੇ ਬੋਝ ਹੇਠਾਂ ਮਰਦਾ।
ਜਦ ਵੀ ਮੈਂ ਕੁੱਝ…..
ਜਵਾਨ ਪੁੱਤ….ਜੋ ਨਸ਼ੇ ਨਾਲ ਬੇ ਵੱਕਤੀ ਮੌਤ ਹੈ ਮਰਦਾ,
ਉਸ ਮਾਂ ਦੇ ਹਲੂਣਾ ਦਾ….ਜੋ ਜ਼ਿਕਰ ਨਹੀਂ ਕਰਦਾ।
ਇਨਸਾਨੀਅਤ ਦੇ ਨਾਤੇ ਜੋ ਅਵਾਜ਼ ਬੁਲੰਦ ਨਹੀਂ ਕਰਦਾ,
ਜ਼ਮੀਰ ਦੇ ਬੋਝ…… ਹੇਠ ਉਹ ਵੀ ਮਰਦਾ।
ਜਦ ਵੀ ਮੈਂ ਕੁੱਝ….
ਕੌਣ… ਕਿਸ ਨੂੰ…. ਕਿਸਦੇ… ਕਿੱਦਾਂ ਫਰਜ਼….ਸਮਝਾਦਾਂ,
ਸੁੱਤੇ ਨੂੰ ਤਾਂ.. ਕੁੱਤਾ ਭੋਂਕ.. ਜਗਾਂਦਾ…..।
ਮੱਚਲੇ ਨੂੰ ਜਗਾਉਣ ਲਈ…. ਮੈ ਕੀ ਕਰਦਾ,
ਜਦ ਵੀ ਵੀ ਮੈਂ ਕੁੱਝ….
ਜਾਂ ਤੂੰ ਸੱਚ ਲਿਖਦਾ… ਜਾਂ ਕੱਲਮ ਤੋੜਦਾ,
ਪਰ ਕਾਗਜ ਦਾ….. ਮੂੰਹ ਕਾਲਾ ਨਾ ਕਰਦਾ।
ਫਿਰ ਤੇਰਾ ਵੀ ਕਿਤੇ…. ਬੁੱਤ ਲਗਦਾ,
ਹਰ ਸਾਲ…. ਤੇਰਾ ਮੇਲਾ ਲਗਦਾ।
ਹਰੀ *ਹੱਕ ਸੱਚ ਇਨਸਾਫ਼ ਲਈ…. ਜੋ ਹੈ ਲਿਖਦਾ,
ਉਹ ਆਪਣੀ ਜ਼ਮੀਰ ਦਾ…. ਫਰਜ਼ ਅਦਾ ਹੈ ਕਰਦਾ।
ਹਰੀ ਕ੍ਰਿਸ਼ਨ ਬੰਗਾ
ਜਨਰਲ ਸੈਕਟਰੀ
ਆਦਰਸ਼ ਸੋਸਿਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ.