(ਸਮਾਜ ਵੀਕਲੀ)
ਉਜਾੜ ਦਿੱਤੇ ਕੁਦਰਤ ਦੇ ਜੰਗਲ
ਖੜ੍ਹੇ ਕਰਤੇ ਮੀਨਾਰ ਵੱਡੇ-ਵੱਡੇ
ਘਟਦੀ ਜਾਂਦੀ ਹੈ ਸ਼ੁੱਧ ਹਵਾ
ਸਾਹ ਨਹੀਂਓ ਮਿਲਦੇ ਰੁੱਖ ਵੱਢੇ-ਵੱਢੇ
ਜੀਣਾ ਮੁਸ਼ਕਿਲ ਹੋ ਗਿਆ
ਕੁਦਰਤ ਦੇ ਹਰ ਇੱਕ ਜੀਵ
ਦੁਸ਼ਿਤ ਹਵਾ ਪਾਣੀ ਹੋਇਆ
ਤੇ ਨਾਲੇ ਬਨਸਪਤੀਆਂ ਵੀ ਸਾਰੀਆਂ
ਅਣਗਹਿਲੀ ਜਾਂ ਬੇਵਕੂਫੀ ਨੇ
ਖਿਲਵਾੜ ਕੁਦਰਤ ਨਾਲ ਕੀਤਾ
ਕੁਦਰਤ ਦੀਆਂ ਕਈ ਪ੍ਰਜਾਤਾਂ ਨੂੰ ਵੀ
ਆਲੋਪ ਮੁਹਾਣੇ ਕੀਤਾ
ਸਮਝ ਗਵਾ ਕੇ ਬੈਠੇ ਸਾਰੇ
ਕਰਦੇ ਧੱਕੇਸ਼ਾਹੀਆਂ ਜੀ
ਕੀ ਕਰਾਂਗੇ ਕੀਤੀਆਂ ਤਰੱਕੀਆਂ
ਜਦ ਜਾਨਾਂ ਨਾ ਫਿਰ ਰਹੀਆਂ ਜੀ
ਕਈ ਪੰਛੀ ਜਾਨਵਰ ਮੁੱਕ ਚੱਲੇ
ਮੁੱਕ ਜਾਣਾ ਲਗਦਾ ਪ੍ਰਾਣੀ ਨੇ
ਹਿੱਲਦੇ ਜਾਂਦੇ ਹਿੰਮ ਵੱਡੇ
ਵਧ ਜਾਣਾ ਲਗਦਾ ਪਾਣੀ ਨੇ
ਪ੍ਰਚੰਡ ਵਿਕਰਾਲ ਰੂਪ ਕੁਦਰਤ ਦਾ
ਲਗਦਾ ਛੇਤੀ ਆ ਜਾਣਾ ?
ਮਹਿਲ ਮੁਨਾਰੇ ਛੋਟੀ ਜਿਹੀ ਗੱਲ
ਇਨਸਾਨ, ਜਾਨਵਰਾਂ ਨੂੰ ਵੀ
ਕਰ ਤਬਾਹ ਜਾਣਾ
ਜਗਵਿੰਦਰ ਸਿੰਘ ਜੱਗੀ
ਡੁਮਾਣਾ ਲੋਹੀਆਂ ਖਾਸ ਜਲੰਧਰ ਪੰਜਾਬ
8872313705