ਡੇਰਾਬੱਸੀ, ਸੰਜੀਵ ਸਿੰਘ ਸੈਣੀ, ਮੋਹਾਲੀ –ਪਿਛਲੇ ਸਾਲ ਪੁਆਧ ਵੈਲਫੇਅਰ ਕਲੱਬ ਵੱਲੋ ਇੱਕ ਰੁੱਖ ਸੋ ਸੁੱਖ ਮੁਹਿੰਮ ਦਾ ਅਗਾਜ਼ ਸਰਦਾਰ ਕੁਲਜੀਤ ਸਿੰਘ ਰੰਧਾਵਾ ਜੀ ਵੱਲੋਂ ਕਰਵਾਇਆ ਸੀ ਤੇ ਇਸ ਵਾਰ ਵੀ ਇੱਕ ਰੁੱਖ ਸੋ ਸੁੱਖ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਪੁਆਧ ਕਲੱਬ ਵੱਲੋਂ ਸਰਕਾਰੀ ਐਲੀਮੈਟਰੀ ਸਕੂਲ ਸਮਗੋਲੀ ਚ ਵੱਖ ਵੱਖ ਕਿਸਮ ਦੇ 90 ਬੂੱਟੇ ਲਗਾਏ ਗਏ। ਇਸ ਮੋਕੇ ਪੁਆਧ ਕਲੱਬ ਦੇ ਪ੍ਰਧਾਨ ਗੁਰਸੇਵਕ ਕਾਰਕੋਰ ਨੇ ਦੱਸਿਆ ਕਿ ਪ੍ਰਦੂਸ਼ਣ ਦਿਨੋ ਦਿਨ ਵੱਧਦਾ ਵਧਦਾ ਜਾ ਰਿਹਾ ਹੈ। ਸਾਡੇ ਪੁਆਧ ਕਲੱਬ ਨੇ ਪਿਛਲੇ ਸਾਲ ਵੀ 3000 ਤੋ ਵੱਧ ਰੁੱਖ ਲਗਾਏ ਸੀ। ਅਸੀ ਇੱਕ ਰੁੱਖ ਸੋ ਸੁੱਖ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਸਾਡੀ ਪੁਆਧ ਟੀਮ ਵੱਲੋਂ ਡੇਰਾਬੱਸੀ ਬਲਾਕ ਦੇ ਸਾਰੇ ਸਰਕਾਰੀ ਸਕੂਲਾਂ ‘ਚ ਬੂੱਟੇ ਲਗਾਏ ਜਾਣਗੇ। ਸਾਡਾ ਖ਼ਾਸ ਮਕਸਦ ਬੱਚਿਆਂ ਨੂੰ ਰੁੱਖਾਂ ਬਾਰੇ ਜਾਗਰੂਕ ਕਰਨਾ ਹੈ। ਤਾਂ ਜੋ ਸਾਡੀ ਆਉਣ ਆਲੀਆ ਪੀੜ੍ਹੀਆਂ ਕੁਦਰਤ ਨਾਲ ਪਿਆਰ ਪਾਉਣ ਤੇ ਸਾਨੂੰ ਸਾਰਿਆਂ ਨੂੰ ਰੁੱਖ ਲਗਾ ਕੇ ਉਹਨਾਂ ਦੀ ਦੇਖਭਾਲ ਵੀ ਜਰੂਰੀ ਕਰਨੀ ਚਾਹੀਦੀ ਹੈ। ਇਸ ਮੋਕੇ ਸਕੂਲ ਸਟਾਫ਼, ਪੁਆਧ ਕਲੱਬ ਦੇ ਮੈਂਬਰ ਤੇ ਪਿੰਡ ਵਾਸੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly