ਰੋਪੜ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਮੌਨਸੂਨ ਪੋਣਾਂ ਦੀ ਆਮਦ ਹੋਣ ਸਾਰ ਹੀ ਬਹੁਤ ਸਾਰੀਆਂ ਵਾਤਾਵਰਣ ਪ੍ਰੇਮੀ ਸੰਸਥਾਵਾਂ ਬੂਟੇ ਲਗਾਉਣ ਦੀਆਂ ਮੁਹਿੰਮਾਂ ਸ਼ੁਰੂ ਕਰ ਦਿੰਦੀਆਂ ਹਨ। ਜਿਨ੍ਹਾਂ ਦੇ ਮੈਂਬਰ ਵਧ ਚੜ੍ਹ ਕੇ ਤਨ, ਮਨ, ਧਨ ਤੋਂ ਆਪਣਾ ਯੋਗਦਾਨ ਪਾਉਂਦੇ ਹਨ। ਧਨ ਵਾਲ਼ੇ ਯੋਗਦਾਨ ਨੂੰ ਥੋੜ੍ਹਾ ਜਿਹਾ ਸਹਾਰਾ ਉਦੋਂ ਮਿਲ ਜਾਂਦਾ ਸੀ। ਜਦੋਂ ਲਗਾਉਣ ਲਈ ਬੂਟੇ ਜੰਗਲਾਤ ਵਿਭਾਗ ਦੀਆਂ ਨਰਸਰੀਆਂ ਵਿੱਚੋਂ ਮੁਫ਼ਤ ਮਿਲ ਜਾਂਦੇ ਹਨ ਪਰ ਪੰਜਾਬ ਵਿੱਚ ਹੁਣ ਅਜਿਹਾ ਕੁੱਝ ਵੀ ਨਹੀਂ ਹੋਵੇਗਾ ਕਿਉਂਕਿ ਵਿਭਾਗ ਵੱਲੋਂ ਹੁਣ ਪ੍ਰਤੀ ਬੂਟਾ 20 ਰੁਪਏ ਕੀਮਤ ਤੈਅ ਕਰ ਦਿੱਤੀ ਗਈ ਹੈ। ਇਸ ਸਬੰਧੀ ਦਸ਼ਮੇਸ਼ ਯੂਥ ਕਲੱਬ ਗਰੀਨ ਐਵੇਨਿਊ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਭਾਓਵਾਲ ਨੇ ਦੱਸਿਆ ਕਿ ਪਿੱਛਲੇ ਸਮਿਆਂ ਦੌਰਾਨ ਸੰਸਥਾਵਾਂ ਦੀਆਂ ਚਿੱਠੀਆਂ ਦੇ ਆਧਾਰ ‘ਤੇ ਹੀ ਬੂਟੇ ਮੁਫ਼ਤ ਮਿਲ ਜਾਂਦੇ ਸਨ ਪਰ ਇਸ ਸਾਲ ਵਿਭਾਗ ਅਧਿਕਾਰੀਆਂ ਨਾਲ਼ ਗੱਲ’ ਤੇ ਉਹਨਾਂ ਦੱਸਿਆ ਕਿ ਬੂਟੇ ਲੈਣ ਲਈ ਹੁਣ ਕੀਮਤ ਅਦਾ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਨਵੇਂ ਬੂਟੇ ਲਗਾਉਣ ਅਤੇ ਰੁੱਖਾਂ ਦੀ ਸੰਭਾਲ਼ ਲਈ ਸਰਕਾਰ ਵਲੋਂ ਵਿਭਾਗ ਬਣਾਇਆ ਗਿਆ ਹੈ ਪਰ ਫਿਰ ਵੀ ਕਈ ਸੰਸਥਾਵਾਂ ਇਸ ਤੋਂ ਵੱਧ ਬੂਟੇ ਲਗਾ ਅਤੇ ਪਾਲ਼ ਦਿੰਦੀਆ ਹਨ।
ਇਸੇ ਤਰ੍ਹਾਂ ਵਾਤਾਵਰਨ ਸੰਭਾਲ਼ ਕਮੇਟੀ ਘਨੌਲੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ 7 ਸਾਲ ਪਹਿਲਾ ਪਿੰਡ ਵਿੱਚ ਬੂਟੇ ਲਗਾਉਣ ਲਈ ਮੁਹਿੰਮ ਆਰੰਭ ਕੀਤੀ ਸੀ ਉਦੋਂ ਵਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਖੁਦ ਬੂਟੇ ਘਨੌਲੀ ਵਿੱਚ ਪੁਜਾਏ ਗਏ ਸਨ ਅਤੇ ਲਾਉਣ ਦਾ ਤਰੀਕਾ ਵੀ ਦੱਸਿਆ ਗਿਆ ਸੀ, ਓਹਨਾ ਕਿਹਾ ਕਿ ਪੰਜਾਬ ਵਿੱਚ ਪਿਛਲੇ ਕੁਝ ਮਹੀਨਿਆਂ ਵਿੱਚ ਹਜਾਰਾਂ ਨਿੰਮਾ ਸੁੱਕ ਗਈਆਂ ਜਿਹਨਾਂ ਦੀ ਕਮੀਂ ਕਈ ਸਾਲ ਪੂਰੀ ਨਹੀਂ ਕੀਤੀ ਜਾ ਸਕਦੀ। ਉੱਪਰੋਂ ਵਿਭਾਗ ਵੱਲੋਂ ਇਸ ਤਰ੍ਹਾਂ ਦੇ ਨਿਯਮ ਲਾਗੂ ਕਰਨਾ ਰੁੱਖ ਲਗਾਉਣ ਦੀ ਮੁਹਿੰਮ ਨੂੰ ਢਾਅ ਲਗਾਏਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਾਮਲੇ ਨੂੰ ਗੰਭੀਰਤਾ ਨਾਲ਼ ਵਿਚਾਰ ਕੇ ਘੱਟੋ-ਘੱਟ ਸੰਸਥਾਵਾਂ ਨੂੰ ਤਾਂ ਮੁਫ਼ਤ ਬੂਟੇ ਦੇਣੇ ਜਾਰੀ ਰੱਖੇ ਅਤੇ ਨਿੱਜੀ ਤੌਰ ‘ਤੇ ਬੂਟੇ ਲੈਣ ਵਾਲ਼ੇ ਨਾਗਰਿਕਾਂ ਲਈ ਵੀ ਸਸਤੇ ਤੋਂ ਸਸਤਾ ਭਾਅ ਤੈਅ ਕਰੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly