ਰੁੱਖ ਲਗਾਉਣਾ ਹੀ ਇੱਕ ਜ਼ਿੰਮੇਵਾਰੀ ਨਹੀਂ ਹੈ :

ਸੰਜੀਵ ਸਿੰਘ ਸੈਣੀ

(ਸਮਾਜ ਵੀਕਲੀ)

ਤਕਰੀਬਨ ਹਰ ਇੱਕ ਬੰਦਾ ਹੀ ਕੁਦਰਤ ਨਾਲ ਪਿਆਰ ਕਰਦਾ ਹੈ ।ਸਵੇਰੇ ਸਵੇਰੇ ਹਰੇ ਭਰੇ ਰੁੱਖ ਦੇਖ ਕੇ ਮਨੁੱਖ ਦਾ ਚਿਹਰਾ ਗੁਲਾਬ ਵਾਂਗੂੰ ਖਿੱਲ ਪੈਂਦਾ ਹੈ ।ਹਰ ਬੰਦਾ ਕੁਦਰਤ ਦਾ ਆਨੰਦ ਮਾਣਦਾ ਚਾਹੁੰਦਾ ਹੈ। ਲਾਕਡਾਊਨ ਦੌਰਾਨ ਸਭ ਨੇ ਦੇਖਿਆ ਸੀ ਕਿ ਕੁਦਰਤ ਨਵਵਿਆਹੀ ਵਹੁਟੀ ਦੀ ਤਰ੍ਹਾਂ ਸੱਜ ਗਈ ਸੀ ।ਅਕਸਰ ਦੇਖਿਆ ਜਾਂਦਾ ਹੈ ਕਿ ਬਰਸਾਤਾਂ ਦੇ ਮੌਸਮ ਦੌਰਾਨ ਕਈ ਸਮਾਜਿਕ ਜਥੇਬੰਦੀਆਂ ਵੱਲੋਂ ਰੁੱਖ ਲਗਾਏ ਜਾਂਦੇ ਹਨ ।ਬਹੁਤ ਹੀ ਵਧੀਆ ਉਪਰਾਲਾ ਹੈ ।

ਕਈ ਲੋਕ ਆਪਣੇ ਜਨਮ ਦਿਨ ,ਵਿਆਹ ਦੀ ਵਰ੍ਹੇਗੰਢ ਹੋਰ ਅਨੇਕ ਮੌਕਿਆਂ ਤੇ ਰੁੱਖ ਲਗਾਉਂਦੇ ਹਨ ,ਜੋ ਕਿ ਸ਼ਲਾਘਾਯੋਗ ਕਦਮ ਹੈ ।ਵਧੀਆ ਸ਼ੌਕ ਹੈ ਕਿ ਰੁੱਖ ਲਗਾਉਣਾ !ਪਰ ਰੁੱਖ ਲਗਾਉਣਾ ਹੀ ਇੱਕ ਜ਼ਿੰਮੇਵਾਰੀ ਨਹੀਂ ਹੈ ।ਸਮੇਂ ਸਮੇਂ ਤੇ ਉਸ ਦੀ ਦੇਖਭਾਲ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ ।ਅਕਸਰ ਕਈ ਵਾਰ ਦੇਖਿਆ ਜਾਂਦਾ ਹੈ ਕਿ ਸਕੂਲਾਂ ਜਾਂ ਖੁੱਲ੍ਹੇ ਵਿੱਚ ਵਿੱਚ ਰੁੱਖ ਲਗਾ ਦਿੱਤੇ ਜਾਂਦੇ ਹਨ ।ਕਈ ਵਾਰ ਉੱਥੇ ਡੰਗਰ, ਵੱਛੇ ਜਾਂ ਸ਼ਰਾਰਤੀਆਂ ਵੱਲੋਂ ਬੂਟਿਆਂ ਨੂੰ ਉਖੇੜ ਦਿੱਤਾ ਜਾਂਦਾ ਹੈ ।

ਬੂਟੇ ਅਜਿਹੀ ਜਗ੍ਹਾ ਤੇ ਲਗਾਣੇ ਚਾਹੀਦੇ ਹਨ ,ਜਿੱਥੇ ਉਨ੍ਹਾਂ ਦੀ ਦੇਖ ਭਾਲ ਵੀ ਹੁੰਦੀ ਰਹੇ ।ਲਗਾਏ ਹੋਏ ਬੂਟੇ ਦੀ ਵਧੀਆ ਬਾੜ ਕਰਨੀ ਚਾਹੀਦੀ ਹੈ ,ਤਾਂ ਜੋ ਉਸ ਨੂੰ ਕੋਈ ਆਵਾਰਾ ਡੰਗਰ ਜਾਂ ਸ਼ਰਾਰਤੀ ਬੰਦਾ ਨੁਕਸਾਨ ਨਾ ਪਹੁੰਚਾ ਸਕੇ। ਪਿਛਲੇ ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਹਰ ਪੰਚਾਇਤ ਨੇ 550 ਬੂਟੇ ਲਗਾਉਣ ਦਾ ਟਿੱਚਾ ਮਿੱਥਿਆ ਸੀ ।ਬਹੁਤ ਹੀ ਵਧੀਆ ਗੱਲ ਹੈ।ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਉਹ ਲਗਾਏ ਹੋਏ ਬੂਟੇ ਕਿੰਨੇ ਕੁ ਹਰੇ ਹੋਏ ਜਾਂ ਉਨ੍ਹਾਂ ਨੂੰ ਅਵਾਰਾ ਪਸ਼ੂ ਖਾ ਗਏ ।

ਸੋ ਜਿੱਥੇ ਵੀ ਅਸੀਂ ਕੋਈ ਵੀ ਪ੍ਰੋਗਰਾਮ ਤੇ ਬੂਟਾ ਲਗਾਉਂਦੇ ਹਨ, ਉਸ ਬੁੱਟੇ ਦੀ ਸਮੇਂ ਸਮੇਂ ਤੇ ਦੇਖਭਾਲ ਕਰਦੇ ਰਹੀਏ ਤਾਂ ਜੋ ਆਉਣ ਵਾਲੀਆਂ ਪੁਸ਼ਤਾਂ ਉਸ ਬੂਟੇ ਬਾਰੇ ਲੋਕਾਂ ਨੂੰ ਦੱਸਣ ਕਿ ਇਹ ਬੁੱਟਾ ਸਾਡੇ ਬਜ਼ੁਰਗਾਂ ਨੇ ਲਗਾਇਆ ਸੀ ।

ਸੰਜੀਵ ਸਿੰਘ ਸੈਣੀ

ਮੁਹਾਲੀ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਾਰਾਜਾ
Next articleकांग्रेस हाईकमान ने मुख्यमंत्री कैप्टन से मांगा इस्तीफा