(ਸਮਾਜ ਵੀਕਲੀ)
ਰੁੱਖ ਲਗਾਓ ਰੁੱਖ ਲਗਾਓ
ਸਾਰੇ ਬਣਦਾ ਫਰਜ਼ ਨਿਭਾਓ
ਕਹਿਣੀ ਕਥਨੀ ਦੇ ਬਣੋ ਪੱਕੇ
ਸਾਰੇ ਆਪਣੇ ਬੋਲ ਪੁਗਾਓ
ਗੱਲਾਂ ਕਰਦੇ ਮਾਂ ਮਿਟੀ ਦੀਆਂ
ਮਾਂ ਮਿਟੀ ਤੇ ਤਰਸ ਵੀ ਖਾਓ
ਫੂੱਲਾਂ ਦੇ ਨਾਲ ਕਰੋ ਮੁਹੱਬਤ
ਚੰਗੀ ਆਦਤਾਂ ਵੀ ਅਪਣਾਓ
ਧੂੜ ਧੂੜ ਦਿਸੇ ਚਾਰ ਚੁਫੇਰੇ
ਰੌਣਕ ਹੋ ਜਾਏ ਰੁੱਖ ਉਗਾਓ
ਬੋਹੜ ਤੇ ਪੀਪਲ ਵੱਢੋ ਨਾ ਜੀ
ਪੰਛੀਆਂ ਦੇ ਨਾ ਆਲੵਣੇ ਢਾਓ
ਬੰਜਰ ਹੁਂੰਦੀ ਜਾਂਦੀ ਧਰਤੀ
ਸੁੱਤਾ ਸਾਰਾ ਮੁਲਕ ਜਗਾਓ
ਸੜਕਾਂ ਤੇ ਲਾ ਫੱਲਦਾਰ ਬੂੱਟੇ
ਲੋੜਬੰਦਾ ਦੀ ਭੁੱਖ ਮਿਟਾਓ
ਗੁਜ਼ਰ ਜਾਵੇ ਨਾ ਮੌਕਾ ਹੱਥੋਂ
ਕੁੱਦਰਤ ਸਾਜੇ ਰੰਗ ਬਚਾਓ
ਘਰ ਘਰ ਭੇਜੋ ਇਹੋ ਸਨੇਹਾ
ਸੇਅਰ ਕਰੋ ਜੀ ਸੇਅਰ ਦਵਾਓ
ਹਰਿਆਲੀ ਖੁਸ਼ਹਾਲੀ ਦੇ ਲਈ
ਬਿੰਦਰਾ ਮਿਲ ਕੇ ਢੋਲ ਵਜਾਓ
ਬਿੰਦਰ ਸਾਹਿਤ ਇਟਲੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly