(ਸਮਾਜ ਵੀਕਲੀ) ਦਿਨੋ ਦਿਨ ਵਧ ਰਿਹਾ ਤਾਪਮਾਨ ਇਕ ਦਿਨ ਮਨੁੱਖ ਲਈ ਵਿਨਾਸ਼ ਦਾ ਕਾਰਨ ਬਣ ਸਕਦਾ ਹੈ। ਪਹਾੜਾਂ ਵਿੱਚ ਲਗਾਤਾਰ ਗਲੇਸ਼ੀਅਰ ਦਾ ਪਿਘਲਣਾ , ਮਨੁੱਖ ਵੱਲੋਂ ਪਹਾੜਾਂ ਨੂੰ ਆਪਣੀ ਮਰਜ਼ੀ ਨਾਲ ਛੇੜਛਾੜ ਕਰਕੇ ਮੈਦਾਨੀ ਇਲਾਕਿਆਂ ਵਿਚ ਬਦਲਣ ਦੀ ਬੇਵਕੂਫ਼ੀ ਕਰਨੀ, ਕੁਦਰਤੀ ਸੁੰਦਰਤਾ ਨੂੰ ਤਬਾਹ ਕਰਕੇ ਬਨਾਉਟੀ ਪਨ ਨੂੰ ਤਰਜੀਹ ਦੇਣੀ। ਦਿਨੋ ਦਿਨ ਖੇਤਾਂ ਵਿਚੋਂ ਦਰਖਤਾਂ ਦਾ ਮਨੁੱਖੀ ਸੰਖਿਆ ਦੇ ਹਿਸਾਬ ਨਾਲ ਘੱਟਣਾ, ਖੇਤੀ ਲਈ ਧਰਤੀ ਹੇਠਲੇ ਪਾਣੀ ਨੂੰ ਲੋੜ ਤੋਂ ਵੱਧ ਜਾਇਆਂ ਕਰਨਾ। ਨਦੀਆਂ, ਨਾਲਿਆਂ, ਸੂਇਆਂ, ਕਸੀਆਂ, ਨਹਿਰਾਂ ਦਾ ਸੁੱਕਣਾ, ਧਰਤੀ ਹੇਠਲੇ ਪਾਣੀ ਸਮੇਤ ਆਕਸੀਜਨ ਦਾ ਪੱਧਰ ਦਿਨੋ ਦਿਨ ਘਟਣਾ,ਵਾਤਾਵਰਨ ਦਾ ਦਿਨੋ ਦਿਨ ਪਲੀਤ ਹੋਣਾ, ਮਨੁੱਖ ਵੱਲੋਂ ਕੁਦਰਤੀ ਸਾਧਨਾਂ ਨੂੰ ਤਿਆਰ ਕੇ ਪਲਾਸਟਿਕ ਦੀ ਬੇ ਤਿਆਸਾ ਵਰਤੋਂ ਕਰਨੀ, ਪਿਪਲ, ਨਿੰਮ, ਬੋਹੜ, ਟਾਹਲੀ ਅਤੇ ਹੋਰ ਫਲਦਾਰ ਅਤੇ ਆਕਸੀਜਨ ਦੇਣ ਵਾਲੇ ਦਰਖਤਾਂ ਦਾ ਨਾ ਲਗਾਉਣਾ, ਰਾਤ ਦਿਨ ਚਲਦੀਆਂ ਗੱਡੀਆਂ ਦਾ ਕੱਚਾ ਧੂੰਆ, ਪੱਠਿਆਂ ਤੇ ਫੈਕਟਰੀਆਂ ਦੀਆਂ ਚਿਮਨੀਆ, ਏਸੀਆਂ ਦੀ ਅੰਧਾਧੁੰਦ ਵਰਤੋਂ, ਕੁਦਰਤੀ ਸੋਮਿਆਂ ਵਿੱਚ ਆਸਥਾ ਦੇ ਨਾਮ ਤੇ ਪਾਈ ਗੰਦਗੀ, ਘਰਾਂ ਵਿਚ ਸਮਰਸੀਬਲ ਮੋਟਰਾਂ ਦਾ ਵ੍ਹੀਕਲ ਅਤੇ ਬਾਥਰੂਮ, ਟੋਲਟਾਂ ਲਈ ਬਰਬਾਦ ਕੀਤਾ ਜਾਂਦਾ ਮਣਾਂ ਮੂੰਹੀਂ ਪਾਣੀ, ਧਰਤੀ ਦੀ ਸੁੰਦਰਤਾ ਨੂੰ ਕਰੂਪਿ ਕਰਨ ਲਈ ਅੰਧਾਧੁੰਦ ਦਰਖਤਾਂ ਦੀ ਕਟਾਈ, ਜੰਗਲਾਂ ਦੀ ਬਰਬਾਦੀ ਕਰਕੇ ਮਾਰੂਥਲ ਬਣਾਈ ਧਰਤੀ, ਅਸਮਾਨ ਨੂੰ ਛੂੰਹਣ ਦੀ ਕੋਸ਼ਿਸ਼ ਕਰਦੀਆਂ ਬਿਲਡਿਗਾਂ, ਹਰ ਕੋਈ ਦੋਸ਼ੀ ਹੈ ਜ਼ੋ ਕੁਦਰਤੀ ਸੋਮਿਆਂ ਨਾਲ ਖਿਲਵਾੜ ਕਰਨ ਤੇ ਤੁਲਿਆ ਹੋਇਆ ਹੈ ਇਸ ਧਰਤੀ ਤੇ ਵਸਣ ਵਾਲੇ ਕੁਝ ਅਰਬ ਦੇਸ਼ ਇਨ੍ਹਾਂ ਹਲਾਤਾਂ ਵਿਚੋਂ ਗੁਜ਼ਰ ਚੁੱਕੇ ਹਨ ਉਨ੍ਹਾਂ ਨੇ ਆਪਣੇ ਆਪ ਨੂੰ ਬਦਲਦਿਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਚਿੰਤਾ ਜ਼ਾਹਰ ਕਰਦਿਆਂ ਆਪਣੇ ਦੇਸ਼ਾਂ ਵਿਚ ਦਰਖਤਾਂ ਨੂੰ ਲਗਾਉਣ ਵੱਲ ਧਿਆਨ ਦਿੱਤਾ ਹੈ ਜਿਸ ਨਾਲ ਉਨ੍ਹਾਂ ਦੇਸ਼ਾਂ ਵਿਚ ਅਜ ਹਰਿਆਲੀ ਅਤੇ ਖੁਸ਼ਹਾਲੀ ਦੇਖੀ ਜਾ ਸਕਦੀ ਹੈ ਉਨ੍ਹਾਂ ਦੇਸ਼ਾਂ ਵਿਚ ਤਾਪਮਾਨ 55 ਤੋਂ ਘਟ ਕੇ 35 ਤੱਕ ਆ ਗਿਆ ਹੈ ਅਤੇ ਬਾਰਸ਼ਾਂ ਵੀ ਸਾਡੇ ਨਾਲੋਂ ਅਧਿਕ ਹੋ ਰਹੀਆਂ ਹਨ। ਅਸੀਂ ਜੋ ਤੀਰਥ ਸਥਾਨਾਂ ਦੇ ਨਾਮ ਤੇ ਦਰਖਤਾਂ ਦੀ ਪੂਜਾਂ ਕਰਦੇ ਸੀ, ਗੀਤਾਂ ਵਿਚ ਫਲਾਂ, ਫ਼ੁਲਾਂ ਅਤੇ ਦਰਖਤਾਂ ਦਾ ਜ਼ਿਕਰ ਕਰਦਿਆਂ ਪੀਂਘਾਂ ਝੂਟਦੇ ਸੀ, ਅਤੇ ਅਸ਼ੀਰਵਾਦ ਵਿਚ ਬੜੇ ਫ਼ਖਰ ਨਾਲ ਕਹਿੰਦੇ ਸੀ ਤੇਰੀ ਉਮਰ ਬੋਹੜ ਜਿੱਡੀ ਹੋਵੇ, ਇਹ ਤਾਂ ਬਾਬਾ ਬੋਹੜ ਹੈ। ਮਾਵਾਂ ਠੰਡੀਆਂ ਛਾਵਾਂ ਅਦਿ ਗੱਲਾਂ ਅਲੋਪ ਹੋ ਰਹੀਆਂ ਹਨ। ਆਏ ਦਿਨ ਕਿਨੇ ਲੋਕ ਇਸ ਤ੍ਰਾਸਦੀ ਦਾ ਸ਼ਿਕਾਰ ਹੋ ਰਹੇ ਹਨ। ਸਾਡੀ ਕਰੂਪਤਾ ਅਤੇ ਕਰੂਰਤਾ ਨੇ ਪੱਛੂ, ਪੰਛੀ, ਜਾਨਵਰ, ਸਮੇਤ ਸਭ ਦਾ ਜੀਣਾ ਦੁਸ਼ਵਾਰ ਕਰ ਦਿੱਤਾ ਹੈ। ਅੱਜ ਦੇ ਹਾਲਾਤ ਦੇਖ ਕੇ ਕਹਿਣਾ ਪੈ ਰਿਹਾ ਹੈ ਚੌਰਾਸੀ ਲੱਖ ਜੂਨਾਂ ਵਿਚੋਂ ਮਨੁੱਖੀ ਜੂਨ ਉਤਮ ਜੂਨ ਨਹੀਂ ਹੋ ਸਕਦੀ । ਹੁਣ ਗੱਲ ਕਰਦੇ ਹਾਂ ਸਾਡੇ ਦੇਸ਼ ਵਿੱਚ ਦਿਨੋ ਦਿਨ ਵਧ ਰਹੇ ਤਾਪਮਾਨ ਅਤੇ ਘਟ ਰਹੀਆਂ ਬਾਰਸ਼ਾਂ ਦੀ ਜਿਨ੍ਹਾਂ ਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਬਹੁਤ ਸਾਰੀਆਂ ਸੰਸਥਾਵਾਂ ਇਸ ਕੰਮ ਲਈ ਅਗੇ ਵੀ ਵਧੀਆ ਹਨ। ਪਰ ਅਜੇ ਵੀ ਕੁਝ ਲੋਕ ਵਿਨਾਸ਼ ਕਾਰੀ ਬਿਪਰੀਤਿ ਬੁੱਧੀ ਅਨੁਸਾਰ ਇਕ ਦੂਜੇ ਨੂੰ ਦੋਸ਼ ਦੇਣ ਵਿਚ ਮਸ਼ਰੂਫ ਹਨ। ਕਿਸੇ ਇਕ ਨੂੰ ਦੋਸ਼ ਦੇਣ ਨਾਲੋਂ ਬਿਹਤਰ ਹੈ ਡੁਲ੍ਹੇ ਬੇਰਾ ਦਾ ਕੁਝ ਨਹੀਂ ਵਿਗੜਿਆ ਰਲ ਕੇ ਉਦਮ ਕਰੋਂ ਅਤੇ ਕੁਦਰਤ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ। ਜੇਕਰ ਕੁਦਰਤ ਆਪਣੇ ਆਪ ਨੂੰ ਬਚਾਉਣ ਲਈ ਪਹਿਲ ਕਦਮੀ ਕਰ ਗਈ ਤਾਂ ਯਾਦ ਰਖਿਓ ਮਨੁੱਖ ਦਾ ਬਚਣਾ ਅਸੰਭਵ ਹੋਵੇਗਾ।
https://play.google.com/store/apps/details?id=in.yourhost.samajweekly