ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹੇ ਦੇ 20 ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ

ਲੇਖਕ ਪਰਵੀਨ ਕੌਰ ਸਿੱਧੂ ਜੀ ਦੀ ਕਿਤਾਬ “ਯਾਦਾਂ ਦੇ ਪੰਖੇਰੂ” ਦਾ ਵੀ ਕੀਤਾ ਗਿਆ ਲੋਕ ਅਰਪਣ
(ਸਮਾਜ ਵੀਕਲੀ)-ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਪੰਜਾਬ ਦੇ ਹਰ ਜਿਲੇ ਵਿੱਚ ਪੰਜਾਬੀ ਲੇਖਕਾਂ ਨੂੰ ਸਨਮਾਨਿਤ ਕਰਣ ਦੀ ਇੱਕ ਲੜੀ ਚਲਾਈ ਗਈ ਹੈ। ਇਸ ਦੇ ਤਹਿਤ ਸ਼੍ਰੀ ਅੰਮ੍ਰਿਤਸਰ ਜਿਲੇ ਦੇ ਚੁਣੇ ਹੋਏ 20 ਲੇਖਕਾਂ ਨੂੰ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਲੇਾਖਕ ਪਰਵੀਨ ਕੌਰ ਸਿੱਧੂ ਦੀ ਕਿਤਾਬ “ਯਾਦਾਂ ਦੇ ਪੰਖੇਰੂ” ਦਾ ਵੀ ਲੋਕ ਅਰਪਣ ਕੀਤਾ ਗਿਆ। ਭਾਈ ਵੀਰ ਸਿੰਘ ਨਿਵਾਸ ਅਸਥਾਨ ਵਿਖੇ ਇਹ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਨਵੀਆਂ ਅਤੇ ਪੁਰਾਣੀਆਂ ਕਲਮਾਂ ਨੂੰ ਸਾਹਿਤ ਦੇ ਖੇਤਰ ਵਿੱਚ ਪਾਏ ਜਾ ਰਹੇ ਉੱਨਾਂ ਦੇ ਯੋਗਦਾਨ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦੇ ਅੱਜ ਦੇ 20 ਸਿਤਾਰਿਆਂ ਨੇ ਆਪਣੀਆਂ ਕਹਾਣੀਆਂ, ਕਵਿਤਾਵਾਂ, ਗੀਤ ਅਤੇ ਗ਼ਜ਼ਲਾਂ ਸੁਣਾ ਕੇ ਸਮਾਰੋਹ ਵਿੱਚ ਸਾਹਿਤ ਦੇ ਸਾਰੇ ਰੰਗ ਭਰ ਦਿੱਤੇ। ਮੰਚ ਦੇ ਸੰਸਥਾਪਕ ਰਰਸ਼ਪਿੰਦਰ ਕੌਰ ਗਿੱਲ ਜੀ ਨੇ ਇਸ ਸਮਾਗਮ ਦੀ ਆਪਣੀ ਪ੍ਰਬੰਧਕੀ ਟੀਮ ਮੈਡਮ ਗੁਰਬਿੰਦਰ ਕੌਰ ਟਿੱਬਾ ਜੀ ਸਪੇਨ ਪ੍ਰਧਾਨ, ਡਾ.ਸੁਰਜੀਤ ਸਿੰਘ ਜਰਮਨੀ ਜੀ-ਪ੍ਰਧਾਨ ਜਰਮਨੀ IPCC (Intellectual Punjabi chamber of commerce) Bureau chief Germany (Punjab Headlines), ਸ਼੍ਰੀ ਅੰਮ੍ਰਿਤਸਰ ਦੇ ਪ੍ਰਧਾਨ ਡਾ. ਨਵਤੇਜ ਸਿੰਘ ਬੇਦੀ ਜੀ ਅਤੇ ਐਡਵੋਕੇਟ ਸ਼ੁਕਰਗੁਜਾਰ ਸਿੰਘ ਜੀ ਪ੍ਰਧਾਨ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਪਰਵੀਨ ਕੌਰ ਸਿੱਧੂ ਜੀ ਨੂੰ ਉੱਨਾਂ ਦੀ ਕਿਤਾਬ ਦੇ ਲੋਕ ਅਰਪਣ ਲਈ ਵਧਾਈ ਦਿੱਤੀ। ਡਾ. ਨਵਤੇਜ ਸਿੰਘ ਬੇਦੀ ਜੀ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ। ਮੰਚ ਵੱਲੋਂ ਕੀਤੇ ਗਏ ਸਨਮਾਨਿਤ ਲੇਖਕ ਸਨ- 1. ਭੁਪਿੰਦਰ ਸਿੰਘ ਸੰਧੂ (ਪ੍ਰਧਾਨ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ) 2. ਸ਼ੇਲਿੰਦਰਜੀਤ ਸਿੰਘ ਰਾਜਨ (ਪ੍ਰਧਾਨ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ) 3. ਦੀਪ ਦੇਵਿੰਦਰ ਸਿੰਘ (ਪੰਜਾਬੀ ਕਹਾਣੀਕਾਰ) 4. ਜਸਵੰਤ ਧਾਪ 5. ਸਤਨਾਮ ਜੱਸੜ 6. ਲਾਡੀ ਹੁੰਦਲ 7. ਡਾ.ਨਿਰਮ ਜੋਸਨ (ਸਟੇਟ ਐਵਾਰਡੀ) 8. ਸੁਰਿੰਦਰ ਕੌਰ ਸਰਾਏ 9. ਦਿਲਰਾਜ ਸਿੰਘ ‘ਦਰਦੀ’ (ਸਾਹਿਤ ਪ੍ਰਚਾਰ ਮੰਚ ਅੰਮ੍ਰਿਤਸਰ) 10. ਐਡਵੋਕੇਟ ਨਵਨੀਤ ਸਿੰਘ 11. ਅਮਨ ਢਿੱਲੋਂ ਕਸੇਲ 12. ਸਵ. ਅੰਮ੍ਰਿਤਪਾਲ ਸਿੰਘ ਪੰਨੂ ਖੱਬੀ ਰਾਜਪੂਤਾਂ 13. ਸਰਬਜੀਤ ਸਿੰਘ ਪੱਡਾ (ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ) 14. ਅਤਰ ਸਿੰਘ ਤਰਸਿੱਕਾ (ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਤਰਸਿੱਕਾ (ਅੰਮ੍ਰਿਤਸਰ)) 15. ਜਗਤਾਰ ਗਿੱਲ 16. ਸਵਿੰਦਰ ਸਿੰਘ ਲਾਹੌਰੀਆ (ਜੰਡਿਆਲਾ ਗੁਰੂ) 17. ਮਲਕੀਤ ਸਿੰਘ ਨਿਮਾਣਾ ਮੱਤੇਵਾਲ (ਪੰਥਕ ਕਵੀ) 18. ਐਡਵੋਕੇਟ ਵਿਸ਼ਾਲ ਸ਼ਰਮਾ ਉਰਫ ਸਿਦਕ 19. ਜਸਬੀਰ ਕੌਰ 20. ਬਲਵਿੰਦਰ ਕੌਰ ਪੰਧੇਰ। ਇਸ ਸਮਾਗਮ ਵਿੱਚ ਸ਼ਿਰਕੱਤ ਕਰਣ ਲਈ ਉਚੇਚੇ ਤੌਰ ਤੇ ਅਦਬੀ ਸ਼ਖਸਿਅਤਾਂ ਗਾਇਕ ਮੱਖਣ ਭੈਣੀਵਾਲਾ, ਰਾਜਵਿੰਦਰ ਕੌਰ, ਭੁਪਿੰਦਰ ਸਿੰਘ, ਡਾ. ਮੋਹਣ ਬੇਗੋਵਾਲ, ਕਿਰਪਾਲ ਸਿੰਘ, ਜਸਵਿੰਦਰ ਕੌਰ, ਅਜੀਤ ਸਿੰਘ ਨਭੀਪੁਰੀ ਜੀ ਵੀ ਪਹੁੰਚੇ। ਭਾਈ ਵੀਰ ਸਿੰਘ ਨਿਵਾਸ ਦੇ ਡਿਪਟੀ ਡਾਇਰੈਕਟਰ ਪਰਮਿੰਦਰ ਕੌਰ ਹੁੰਦਲ ਜੀ ਵੀ ਉੱਚੇਚੇ ਤੌਰ ਤੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਸਾਰੀਆਂ ਮਾਨ ਮਿਤੀਆਂ ਸ਼ਖਸਿਅਤਾਂ ਦਾ ਸਨਮਾਨ ਕਰਦੇ ਹੋਏ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੀ ਸਮੁੱਚੀ ਟੀਮ ਮਾਨ ਮਹਿਸੂਸ ਕਰ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੰਮ੍ਰਿਤਪਾਲ ਭੌਂਸਲੇ ਨੇ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਸੰਸਦ ਮੈਂਬਰ ਚੁਣੇ ਜਾਣ ’ਤੇ ਦਿੱਤੀਆਂ ਸ਼ੁੱਭ ਇੱਛਾਵਾਂ
Next articleਮਤ੍ਰੇਈ ਮਾਂ ਦੇ ਬੋਲ – ਕਬੋਲ