ਕਬੂਤਰ ਬਾਜੀ 11ਵਾਂ ਮੁਕਾਬਲਾ ਕਰਵਾਇਆ ਜਾਵੇਗਾ ਚੁੰਬਰ ਪੀਜਨ ਕਲੱਬ ਵਲੋਂ

ਨਕੋਦਰ ਮਹਿਤਪੁਰ (ਸਮਾਜ ਵੀਕਲੀ)(ਹਰਜਿੰਦਰ ਪਾਲ ਛਾਬੜਾ) 
ਪ੍ਰਦੀਪ ਚੁੰਬਰ ਨੇ ਦਸਿਆ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਸਲਾਨਾ ਜੋੜ ਮੇਲਾ ਕਬੂਤਰ ਬਾਜੀ ਪਿੰਡ ਬੁਲੰਦਾ ਤਹਿ ਨਕੋਦਰ ਜਲੰਧਰ ਵਿਖੇ ਕਰਵਾਇਆ ਜਾਏਗਾ। ਇਹ ਮੇਲਾ ਕਰਵਾਉਣ ਦਾ ਮਕਸਦ ਇਹ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਪੰਜਾਬ ਦੇ ਸੱਭਿਆਚਾਰ ਨਾਲ ਜੁੜ ਸਕਣ ਤੇ ਨੌਜਵਾਨ ਵੀਰਾਂ ਤੇ ਬੱਚਿਆ ਨੂੰ ਨਸ਼ਿਆ ਤੋਂ ਦੂਰ ਰੱਖਣ ਦਾ ਬਹੁਤ ਵਧੀਆ ਇਕ ਉਪਰਾਲਾ ਕੀਤਾ ਗਿਆ ਹੈ। ਇਸ ਵਿਚ ਪਿੰਡ ਦੇ ਸਰਪੰਚ ਸ. ਰਾਜਬੀਰ ਸਿੰਘ , ਨਗਰ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਤੇ ਖਾਸ ਕਰਕੇ ਚੁੰਬਰ ਪਰਿਵਾਰ ਦਾ ਬਹੁਤ ਸਹਿਯੋਗ ਹੁੰਦਾ ਹੈ। ਤੁਸੀਂ ਵੀ ਸਾਰੇ ਜਣੇ ਆਪਣਾ ਟਾਈਮ ਕਢਕੇ ਮੇਲੇ ਵਿਚ ਪਹੁੰਚੋ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਸਾਡੇ ਸੱਭਿਆਚਾਰ ਬਾਰੇ ਪਤਾ ਲੱਗ ਸਕੇ। ਬਹੁਤ ਸਹਿਯੋਗ ਦਿੱਤਾ ਵਿਸ਼ਾਲ ਗਰੋਵਰ, ਤਜਿੰਦਰ ਰਾਏ, ਰਵੀ ਗਰੋਵਰ, ਦਿਲਪ੍ਰੀਤ ਬਾਸੀ, ਰਮਨ ਭਿੰਡਰ , ਜੱਸਾ ਭਿੰਡਰ , ਬਲਜਿੰਦਰ ਭਿੰਡਰ, ਅਨਮੋਲ ਔਲਖ, ਮਨੀ ਭਿੰਡਰ, ਭਿੰਦਾ ਪੰਨੂ ਆਦਿ। ਪ੍ਰਦੀਪ ਚੁੰਬਰ ਨੇ ਸਹਿਯੋਗ ਦੇਣ ਲਈ ਵੀਰਾਂ ਅਤੇ ਆਏ ਹੋਏ ਪੱਤਰਕਾਰਾਂ ਦਾ ਕੀਤਾ ਧੰਨਵਾਦ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਾਕਿਸਤਾਨੀ ਅੱਤਵਾਦੀ ਸਮੂਹ ਨੇ ਬੱਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ
Next articleਪੰਚਮ ਪਾਤਸ਼ਾਹ ਦੇ ਸ਼ਹੀਦੀ ਪੁਰਬ ਤੇ ਵਿਸ਼ੇਸ਼