(ਸਮਾਜ ਵੀਕਲੀ)
ਨੇੜੇ ਆਉਦੀਆਂ ਵੇਖਕੇ ਵੋਟਾਂ
ਨਿਕਲ ਆਏ ਫਿਰ ਡੱਡੂ ਯੋਕਾਂ
ਟੈਂ,ਟੈਂ ਫਿਰ ਤੋਂ ਲਾਈ ਆ ਬਈ
ਵਰਸਾਤੀ ਡੱਡੂ,
ਝੂਠਾਂ ਦੀ ਟੈਂ,ਟੈਂ ਲਾਈ ਆ ਬਈ
ਪੰਜ ਸਾਲ਼ੀੵ ਡੱਡੂ
ਪਾਉਦੇ ਫਿਰਨ ਦੁਹਾਈ ਆ ਬਈ
ਵਰਸਾਤੀ ਡੱਡੂ,,,,,,,,,,,,,,,,
ਹੁਣ ਚਾਹੋ ਜੋ ਮਰਜੀ ਕਰਵਾ ਲੋ
ਜਿੰਨੇ ਮਤੇਮੁਤੇ ਜੇ ਪਾਸ ਕਰਵਾ ਲੋ
ਪਿਨਸਨ ਚਾਹੇ ਦਸ ਹਜ਼ਾਰ ਕਹਾ ਲੋ
ਹੱਥ ਜੋੜ ਕੇ ਹਾਂ ਹਾਂ ਲਾਈ ਆ ਬਈ
ਵਰਸਾਤੀ ਡੱਡੂ,,,,,,,
ਹੁਣ ਰੱਖਣਗੇ ਗੇੜੇ ਤੇ ਗੇੜਾ
ਮਾਸੂਮ ਜਿਹਾ ਬਣਾਕੇ ਚਿਹਰਾ
ਪਿੱਛੋ ਗਰਕ ਕਰ ਦਿੰਦੇ ਬੇੜਾੵ
ਜਨਤਾ ਬੇਕੂਫ ਬਣਾਈ ਆ ਬਈ
ਵਰਸਾਤੀ ਡੱਡੂ,,,,,,
ਬਹੁਤ ਵੇਖਲੇ ਕੰਮ ਤੇ ਲਾਰੇ
ਲੋਕ ਤਾਂ ਫਿਰਦੇ ਮਾਰੇ ਮਾਰੇ
ਵਜੀਫੇ ਵੀ ਇਹਨਾਂ ਨੇ ਖਾਲੇ
ਫਿਰ ਵੀ ਜੀਵ ਤਿਹਾਈ ਆ ਬਈ
ਵਰਸਾਤੀ ਡੱਡੂ,,,,,,
ਛੱਡੋ ਇਹਨਾਂ ਦੀ ਪੀਣੀ ਖਾਣੀ
ਨਛਿਆਂ ਤੇ ਲਾਤੀ ਹਾਣੀ ਢਾਣੀ
ਉਜਾੜ ਦਿੱਤੇ ਘਰ ਸੱਚੀਂ ਜਾਣੀ
ਲੁੱਟੀ ਮਾਪਿਆਂ ਦੀ ਮੂਲ ਕਮਾਈ ਆ ਬਈ
ਵਰਸਾਤੀ ਡੱਡੂ,,,,,,,,
ਰਹੇ ਤੇ ਰੱਖਿਆ ਵਿੱਚ ਹਨੇਰੇ
ਜਾਗੋ ਲੋਕੋ ਲੱਭੋ ਨਵੇ ਸਵੇਰੇ
ਝੂਠਿਆਂ ਦੇ ਫੜ ਖਵਾਓ ਗੇੜੇ
ਸੰਧੂ ਕਲਾਂ ਸ਼ੋਝੀ ਹੁਣ ਆਈ ਆ ਬਈ
ਵਰਸਾਤੀ ਡੱਡੂ,,,,,,,,,,,
ਜੋਗਿੰਦਰ ਸਿੰਘ
ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly