HOME ਪਿਕਨਿਕ ਵਾਲੇ ਛੂਮੰਤਰ- ਰਿਛ ਨੇ ਕੀਤਾ ‘ਸੈਲੀਬ੍ਰੇਟ’ ….!

ਪਿਕਨਿਕ ਵਾਲੇ ਛੂਮੰਤਰ- ਰਿਛ ਨੇ ਕੀਤਾ ‘ਸੈਲੀਬ੍ਰੇਟ’ ….!

ਕੈਪਸ਼ਨ ਪਿਕਨਿਕ ਵਾਲਾ ਭੋਜਨ ਛਕਦਾ ਹੋਇਆ  ਰਿਛ

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ)– ‘ਖਾਣ ਪੀਣ ਨੂੰ ਲੁੰਬੜੀ, ਡੰਡੇ ਖਾਣ ਨੂੰ ਰਿੱਛ……!’ ਵਾਲੀ ਕਹਾਵਤ ਦਾ ਮਤਲਬ ਬਰਨਬੀ ਚ ਵਾਪਰੀ ਇੱਕ ਘਟਨਾ ਚ ਉਲਟ ਨਿਕਲਦਾ ਨਜ਼ਰੀਆ ਆਇਆ| ਅਸਲ ਘਟਨਾ ਇਉਂ ਵਾਪਰੀ ਦੱਸੀ ਜਾਂਦੀ ਹੈ ਕਿ ਏਸ਼ੀਅਨ ਮੂਲ ਦਾ ਇੱਕ ਪਰਿਵਾਰ ਪਿਕਨਿਕ ਮਨਾਉਣ ਲਈ ਖਾਣ ਪੀਣ ਦਾ ਸਮਾਨ ਲੈ ਕੇ ਪਹਾੜਾਂ ਨਾਲ ਘਿਰੇ ਬਰਨਬੀ ਦੇ ਇੱਕ ਪਾਰਕ ਚ ਪੁੱਜਾ ਮਿਥੀ ਵਿਉਂਤਬੰਦੀ ਅਨੁਸਾਰ ਉਹਨਾਂ ਵੱਲੋਂ ਪਾਰਕ ਚ ਲੱਗੇ ਟੇਬਲ ਤੇ ਖਾਣ ਪੀਣ ਦਾ ਸਮਾਨ ਟਿਕਾਉਣ ਮਗਰੋਂ ਅਜੇ ਛਕਣ ਛਕਾਉਣ ਦੀ ਤਿਆਰੀ ਹੀ ਕੀਤੀ ਜਾ ਰਹੀ ਸੀ ਕਿ ਇੰਨੇ ਨੂੰ ਪਹਾੜੋਂ ਉਤਰਿਆ ਇੱਕ ਜੰਗਲੀ ਰਿਛ ਪਾਰਕ ਚ ਆਣ ਵੜਿਆ ਅਤੇ ਭੋਜਨ ਦੀ ਮਹਿਕ ਵੱਲ ਆਕਰਸ਼ਿਤ ਹੁੰਦਿਆਂ ਉਹਨਾਂ ਦੀ ਪਿਕਨਿਕ ਟੇਬਲ ਵੱਲ ਵਧਣ ਲੱਗਾ| ਜਿਸ ਤੋਂ ਭੈਅਭੀਤ ਹੋਇਆ ਉਕਤ ਪਰਿਵਾਰ ਆਪਣਾ ਭੋਜਨ ਉੱਥੇ ਹੀ ਛੱਡ ਕੇ ਉਥੋਂ ਸੁਰੱਖਿਅਤ ਜਗ੍ਹਾ ਵੱਲ ਖਿਸਕ ਗਿਆ ਬਸ ਫਿਰ ਕੀ ਸੀ ‘ਅੰਨਾ ਕੀ ਭਾਲੇ ਦੋ ਅੱਖੀਆਂ’ ਦੀ ਕਹਾਵਤ ਤੇ ਅਮਲ ਕਰਦਿਆਂ ਰਿਛ ਵੱਲੋਂ ਬੜੇ ਹੀ ਠਰੰਮੇ ਨਾਲ ਉਕਤ ਪਰਿਵਾਰ ਵੱਲੋਂ ਉੱਥੇ ਟੇਬਲ ਤੇ ਰੱਖੇ ਸਵਾਦਲੇ ਭੋਜਨ ਨੂੰ ਛੱਕ ਕੇ ਪਿਕਨਿਕ ‘ਸੈਲੀਬਰੇਟ’ ਕੀਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਚੜਦੀਕਲਾ ਬਰੱਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਰੀ ਦੀ ਮੇਅਰ ਨਾਲ ਅਹਿਮ ਮੁਦਿਆ ਤੇ ਵਿਚਾਰਾ
Next articleਭੈਣ ਮਾਇਆਵਤੀ ਜੀ ਨੇ ਕਿਹਾ -ਪੰਜਾਬ ਨੇ ਮੈਨੂੰ ਨਾਮ ਅਤੇ ਪਛਾਂਣ ਦਿੱਤੀ ਹੈ ਜੇ ਮੈਂ ਆਪਣੇ ਲੋਕਾਂ ਦੀ ਮੱਦਦ ਨਹੀਂ ਕਰਦੀ ਤਾਂ ਇਸ ਪ੍ਰਸਿੱਧੀ ਦਾ ਕੋਈ ਅਰਥ ਮੇਰਾ ਨਾਮ ਪੰਜਾਬ ਦੇ ਲੋਕਾਂ ਕਰਕੇ ਹੀ ਬਣਿਆ ਹੈ।