HOME ਵਡੇਰੀ ਉਮਰ ਵਿੱਚ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦੇ ਕਾਰਨ ਅਤੇ ਇਲਾਜ ਬਾਰੇ...

ਵਡੇਰੀ ਉਮਰ ਵਿੱਚ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦੇ ਕਾਰਨ ਅਤੇ ਇਲਾਜ ਬਾਰੇ ਸੈਮੀਨਾਰ ਕਰਵਾਇਆ

1
 ਸੰਗਰੂਰ   (ਸਮਾਜ ਵੀਕਲੀ)   ਬੀਐਸਐਨਐਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਮਾਤਾ ਨੈਣਾ ਦੇਵੀ ਮੰਦਰ ਧਰਮਸ਼ਾਲਾ ਸੰਗਰੂਰ ਵਿਖੇ ‘ਵਡੇਰੀੀ ਉਮਰ ਦੀ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦੇ ਕਾਰਨ ਤੇ ਹਲ ‘ ਵਿਸ਼ੇ ਤੇ ਇੱਕ ਦਿਨਾਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਤਰਕਸ਼ੀਲ ਸੁਸਿਇਟੀ ਪੰਜਾਬ ਦੇ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਮੁੱਖ ਬੁਲਾਰੇ ਦੇ ਤੌਰ ਤੇ ਸ਼ਿਰਕਤ ਕੀਤੀ। ਸੈਮੀਨਾਰ ਵਿੱਚ ਸਭ ਤੋਂ ਪਹਿਲਾਂ ਪਿਛਲੇ ਮਹੀਨੇ ਵਿਛੜੇ ਸਾਥੀਆਂ ਨੂੰ ਯਾਦ ਕੀਤਾ ਗਿਆ ।ਉਸ ਤੋਂ ਬਾਅਦ ਮੁੱਖ ਬੁਲਾਰੇ ਮਾਸਟਰ ਰਾਜਿੰਦਰ ਭਦੌੜ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਵਡੇਰੀ ਉਮਰ ਵਿੱਚ ਦਰਪੇਸ਼ ਆਉਂਦੀਆਂ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਦੇ ਕਾਰਨ ,ਉਨ੍ਹਾਂ ਦਾ ਵਿਸ਼ਲੇਸ਼ਣ ਅਤੇ ਉਨ੍ਹਾਂ ਤੋੰ ਬਚਣ ਲਈ ਉਪਾਵਾਂ ਦਾ ਬਹੁਤ ਹੀ ਰੌਚਿਕ ਅੰਦਾਜ਼ ਵਿੱਚ ਵਰਨਣ ਕੀਤਾ । ਉਨ੍ਹਾਂ ਨੇ ਆਪਣੀ ਟੀਮ ਵੱਲੋਂ ਸਮੇਂ ਸਮੇਂ ਤੇ ਹੱਲ਼ ਕੀਤੇ ਕੁੱਝ ਅਤਿ ਗੁੰਝਲਦਾਰ ਕੇਸਾਂ ਬਾਰੇ ਵੀ ਜਾਣਕਾਰੀ ਦਿੱਤੀ ਜੋ ਕਿਸੇ ਗੈਬੀ ਸ਼ਕਤੀ ਕਰਕੇ ਨਹੀਂ ਬਲਕਿ ਮਾਨਸਿਕ ਵਿਕਾਰਾਂ ਦਾ ਸ਼ਿਕਾਰ ਵਿਅਕਤੀਆਂ ਵੱਲੋਂ ਜਾਂ ਢੋਂਗੀ ਬਾਬਿਆਂ ਦੇ ਦਿਮਾਗ ਦੀ ਉਪਜ ਸਨ। ਲੱਗਭਗ ਇੱਕ ਘੰਟੇ ਦੇ ਭਾਸ਼ਨ ਨੂੰ ਹਾਜ਼ਰ ਪੈਨਸ਼ਨਰਜ਼ ਵੱਲੋਂ ਪੂਰੀ ਇਕਾਗਰਤਾ ਨਾਲ਼ ਸਾਹ ਰੋਕ ਕੇ ਸੁਣਿਆ। ਉਨ੍ਹਾਂ ਨੇ ਪੈਨਸ਼ਨਰਜ਼ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਬਹੁਤ ਵਿਸਥਾਰ ਨਾਲ਼ ਦਿੱਤੇ ਅਤੇ ਮਹੀਨਾਵਾਰ ਮੀਟਿੰਗ ਨੂੰ 3-4 ਘੰਟੇ ਦੀ ਬਜਾਏ ਪੂਰੇ ਇੱਕ ਦਿਨ ਲਈ ਕਰਨ ਦਾ ਸੁਝਾਅ ਦਿੱਤਾ। ਸ਼੍ਰੀ ਕੇਵਲ ਸਿੰਘ ਮਾਲੇਰਕੋਟਲਾ ਨੇ ਲੋਕ ਕਵੀ ਸੰਤ ਰਾਮ ਉਦਾਸੀ ਦੇ ਗੀਤ ਸੁਣਾ ਕੇ ਖੂਬ ਰੰਗ ਬੰਨਿਆਂ। ਅਸ਼ਵਨੀ ਕੁਮਾਰ, ਸੁਰਿੰਦਰ ਪਾਲ,ਸਾਧਾ ਸਿੰਘ ਵਿਰਕ,ਸ਼ਾਮ ਲਾਲ ,ਪੀ ਕੇ ਗਰਗ,ਮੋਹਨ ਸਿੰਘ,ਸ਼ਿਵ ਨਾਰਾਇਣ, ਸ਼ਾਮ ਸੁੰਦਰ,ਵੀ ਕੇ ਮਿੱਤਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਬੰਧਕ ਕਮੇਟੀ ਵੱਲੋਂ ਮਾਸਟਰ ਰਜਿੰਦਰ ਭਦੌੜ, ਮਾਸਟਰ ਪਰਮ ਵੇਦ, ਸੀ ਸੀਤਾ ਰਾਮ ਬਾਲਦ ਕਲਾਂ, ਸ਼੍ਰੀ ਗੁਰਦੀਪ ਸਿੰਘ ਲਹਿਰਾ, ਮਾਸਟਰ ਗੁਰਜੰਟ ਸਿੰਘ ,ਸ੍ਰੀ ਨਛੱਤਰ ਸਿੰਘ ਛਾਜਲਾ, ਕੈਨੇਡਾ ਨਿਵਾਸੀ ਸ੍ਰੀ ਸੋਹਣ ਸਿੰਘ ਢੀਂਡਸਾ ਅਤੇ ਸ੍ਰੀ ਪਰਮਿੰਦਰ ਸਿੰਘ ਸਿੰਘ ਮਹਿਲਾਂ ਦਾ ਮੁਮੈਂਟੋ ਦੇ ਕੇ ਸਨਮਾਨ ਕੀਤਾ ਗਿਆ ਸ਼੍ਰੀ ਮਹਿੰਦਰ ਸਿੰਘ ਚੌਧਰੀ ਨੇ ਮੁੱਖ ਬੁਲਾਰੇ ਸ਼੍ਰੀ ਰਾਜਿੰਦਰ ਭਦੌੜ, ਤਰਕਸ਼ੀਲਾਂ ਦੀ ਸਮੂਚੀ ਟੀਮ ਅਤੇ ਇੰਨੀ ਗਰਮੀ ਦੇ ਬਾਵਜੂਦ ਦੂਰ ਦੁਰਾਡੇ ਤੋੰ ਵੱਡੀ ਗਿਣਤੀ ਵਿੱਚ ਆਏ ਹੋਏ ਪੈਨਸ਼ਨਰਜ਼ ਸਾਥੀਆਂ ਦਾ ਧੰਨਵਾਦ ਕੀਤਾ।  ਮੰਚ ਸੰਚਾਲਣ ਸ਼੍ਰੀ ਸਾਧਾ ਸਿੰਘ ਵਿਰਕ ਵੱਲੋਂ ਕੀਤਾ ਗਿਆ। ਤਰਕਸ਼ੀਲ ਆਗੂਆਂ ਦੀ ਰਹਿਨੁਮਾਈ ਹੇਠ ਹੋਇਆ ਇਹ ਸੈਮੀਨਾਰ ਯਾਦਗਾਰੀ ਹੋ ਨਿਬੜਿਆ।
ਮਾਸਟਰ ਪਰਮਵੇਦ  ਤਰਕਸ਼ੀਲ ਆਗੂ ਤਰਕਸ਼ੀਲ ਸੁਸਾਇਟੀ ਪੰਜਾਬ 
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly 
Previous articleਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸਮਾਗਮ ਕਰਵਾਇਆ ਗਿਆ
Next articleਦੁੱਧ ਵਿੱਚ ਮਿਲਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਸਹਾਇਕ ਕਮਿਸ਼ਨਰ (ਫੂਡ) ਹਰਪ੍ਰੀਤ ਕੌਰ