ਫੁਲਕਾਰੀ

ਹਰਵਿੰਦਰ ਸਿੰਘ ;ਸੱਲ੍ਹਣ

(ਸਮਾਜ ਵੀਕਲੀ)

ਮੈਂ ਤੇਰੀ ਸਹੇਲੀ ਆਂ, ਫੁਲਕਾਰੀ ਨੀ ਸਹੇਲੀਏ,
ਜਿਹੜੀ ਕਦੀ ਤੈਨੂੰ ਹੁੰਦੀ ਸੀ,
ਜਾਨ ਤੋਂ ਪਿਆਰੀ ਨੀ ਸਹੇਲੀਏ।

ਮੈਂ ਤਾਂ ਰਹਿਣਾ ਚਹੁੰਦੀ ਸੀ ਬਣ ਪਰਛਾਵਾਂ ਤੇਰਾ,
ਬੇਬੱਸ ਫਿਰ ਮੈਂ ਕੀ ਕਰਦੀ,
ਜਦ ਤੂੰ ਹੀ ਤੋੜ ਗਈ ਯਾਰੀ ਨੀਂ ਸਹੇਲੀਏ।
ਕਰ ਗ਼ੌਰ,ਮੈਂ ਤੇਰੀ ਸਹੇਲੀ ਆਂ,
ਫੁਲਕਾਰੀ ਨੀ ਸਹੇਲੀਏ।

ਕਿਉਂ ਹੋ ਗਈ ਬੇਗਾਨੀ ਦੱਸ ਨੀਂ ਅੜੀਏ,
ਕਿਉਂ ਬਦਲ ਲਏ ਤੇ ਰਾਹ ਆਪਣੇ,
ਮੈਂ ਤੇ ਕਦੀ ਤੈਨੂੰ ਕਹੀ ਨਾ,
ਚੰਗੀ ਮਾੜੀ ਨੀਂ ਸਹੇਲੀਏ,
ਕਰ ਗ਼ੌਰ, ਮੈਂ ਤੇਰੀ ਸਹੇਲੀ ਆਂ, ਫੁਲਕਾਰੀ ਨੀ ਸਹੇਲੀਏ।

ਨਿਰਾਸ਼ ਕਿਉਂ ਕੁਝ ਦਸ ਤਾਂ ਸਹੀ,
ਮੇਰਾ ਤਰਲੇ ਪਾਉਂਦੀ ਦਾ ਮਾ ਰੱਖ ਤਾ ਸਹੀ,
ਹੁਣ ਹੁਣ ਸਾਂਭ ਲੈ ਮੌਕਾ ਕਿਤੇ,
ਹੋ ਨਾ ਜਾਵੇ ਨੁਕਸਾਨ ਭਾਰੀ ਨੀਂ ਸਹੇਲੀਏ,
ਕਰ ਗ਼ੌਰ, ਮੈਂ ਤੇਰੀ ਸਹੇਲੀ ਆਂ, ਫੁਲਕਾਰੀ ਨੀ ਸਹੇਲੀਏ।

“ਰਾਜ ਹੰਬੜਾਂ” ਅੱਜ ਵੀ ਉਡੀਕ ਤੇਰੀ,
ਮੋੜ ਪੈਰ ਪਿੱਛਾਂਹ ਨੂੰ ਤੂੰ ਮੰਨ ਕੇ ਮੇਰੀ ,
ਨਿੱਕੀ ਨਿੱਕੀ ਗ਼ਲ ਉੱਤੇ ਰੁਸ ਕੇ,
ਫਿੱਕੀ ਪਾ ਨਾ ਰੂਹਾਂ ਦੀ ਰਿਸ਼ਤੇਦਾਰੀ ਨੀਂ ,
ਕਰ ਗ਼ੌਰ ਮੈਂ ਤੇਰੀ ਸਹੇਲੀ ਆਂ ਫੁਲਕਾਰੀ ਨੀ ਸਹੇਲੀਏ।

ਗੀਤਕਾਰ ਹਰਵਿੰਦਰ ਸਿੰਘ “ਸੱਲ੍ਹਣ”
09550-86146

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਿਆਂ ਤੂੰ ਤਾਂ ਸ਼ੇਰ ਪੁੱਤ ਐਂ
Next articleExcise policy case: Delhi court extends Sisodia’s judicial custody till June 2