ਥਾਣਾ ਫਿਲੌਰ ਪੁਲਿਸ ਵੱਲੋਂ ਲੁੱਟ ਖੋਹ ਦੀਆ ਵਾਰਦਾਤਾਂ ਕਰਨ ਵਾਲੇ 03 ਸਨੈਚਰਾਂ ਨੂੰ 6 ਖੋਹ ਕੀਤੇ ਮੋਬਾਇਲ ਸਮੇਤ ਕੀਤਾ ਕਾਬੂ 

ਫਿਲੌਰ, ਅੱਪਰਾ (ਜੱਸੀ)-ਫਿਲਞਰ ਪੁਲਸ ਨੇ ਲੁੱਟ ਖੋਹ ਤੇ ਮੋਬਾਈਲ ਫੋਨ ਸਨੈਚਿੰਗ ਕਰਨ ਦੀਆਂ ਵਾਰਦਾਤਾਂ ਕਰਨ ਵਾਲੇ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਿਮਰਨਜੀਤ ਸਿੰਘ ਲੰਗ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਜੀ ਨੇ ਦੱਸਿਆ ਕਿ ਉਹਨਾਂ ਵੱਲੋਂ ਮੁੱਖ ਅਫਸਰ ਥਾਣਾ ਫਿਲੋਰ ਨੂੰ ਦਿਸ਼ਾ ਨਿਰਦੇਸ਼ ਦੇ ਕੇ ਲੁੱਟ ਖੋਹ ਦੀਆ ਵਾਰਦਾਤਾਂ ਕਰਨ ਵਾਲੇ ਵਿਅਕਤੀਆ ਖਿਲਾਫ ਕਾਰਵਾਈ ਕਰਨ ਲਈ ਹਦਾਇਤ ਕੀਤੀ ਗਈ ਸੀ ਜਿਸ ਤੇ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਦੇ ਸਹਾਇਕ ਸਬ ਇੰਸਪੈਕਟਰ ਜਸਵਿੰਦਰ ਸਿੰਘ ਵੱਲੋਂ ਤਿੰਨ ਸਨੈਚਰਾਂ ਹੁਸਨ ਲਾਲ ਪੁੱਤਰ ਬਲਦੇਵ ਰਾਜ, ਬੌਬੀ ਪੁੱਤਰ ਦੀਪਕ ਅਤੇ ਰਾਹੁਲ ਪੁੱਤਰ ਰਾਜ ਕੁਮਾਰ ਵਾਸੀਆਨ ਪਿੰਡ ਬੁਲੰਦ ਥਾਣਾ ਮਹਿਤਪੁਰ ਜਿਲਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜਾ ਵਿੱਚੋਂ ਖੋਹ ਕੀਤੇ 02 ਮੋਬਾਇਲ ਫੋਨ ਔਪੌ, 02 ਮੋਬਾਇਲ ਫੋਨ ਸੈਮਸੰਗ 01 ਮੋਬਾਇਲ ਫੋਨ ਰੀਅਲਮੀ ਅਤੇ 01 ਮੋਬਾਇਲ ਫੋਨ ਰੈਡਮੀ ਬਰਾਮਦ ਕਰਕੇ ਮੁਕੱਦਮਾ ਨੰਬਰ 254 ਮਿਤੀ 27.09.2023 ਜੁਰਮ 379ਬੀ/34 ਭ:ਦ: ਥਾਣਾ ਫਿਲੌਰ ਦਰਜ ਰਜਿਸ਼ਟਰ ਕੀਤਾ ਗਿਆ। ਜੋ ਮੁਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਿੰਨੋ ਨਸ਼ੇ ਦੀ ਪੂਰਤੀ ਲਈ ਲੁੱਟ ਖੋਹ ਦੀਆ ਵਾਰਦਾਤਾਂ ਕਰਦੇ ਸੀ ਅਤੇ ਖੋਹ ਕੀਤੀ ਰਕਮ ਜਾਂ ਮੋਬਾਇਲ ਫੋਨ ਸਸਤੇ ਭਾਅ ਵੇਚ ਕੇ ਨਸ਼ਾ ਕਰ ਲੈਂਦੇ ਸਨ। ਜੋ ਦੋਸ਼ੀ ਹੁਸਨ ਲਾਲ ਪੁੱਤਰ ਬਲਦੇਵ ਰਾਜ, ਬੌਬੀ ਪੁੱਤਰ ਦੀਪਕ ਅਤੇ ਰਾਹੁਲ ਪੁੱਤਰ ਰਾਜ ਕੁਮਾਰ ਵਾਸੀਆਨ ਪਿੰਡ ਬੁਲੰਦ ਥਾਣਾ ਮਹਿਤਪੁਰ ਜਿਲਾ ਜਲੰਧਰ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੈਂਟਰ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੇ ਵਿਦਿਆਰਥੀਆਂ ਨੇ ਲਗਾਈ ਤਗਮਿਆਂ ਦੀ ਝੜੀ
Next articleਉੱਘੇ ਲੇਖਕ ਤੇ ਸ਼ਾਇਰ ਮਹਿੰਦਰ ਸੂਦ ਵਿਰਕ ਨੇ ਪ੍ਰਿੰਟ ਤੇ ਡਿਜੀਟਲ ਮੀਡੀਏ ਦਾ ਕੀਤਾ ਧੰਨਵਾਦ