ਲਗਾਤਾਰ ਤਿੰਨ ਦਹਾਕੇ ਰੰਗਮੰਚੀ ਸਰਗਰਮੀਆਂ ਬਦਲੇ ਮਿਲਿਆ ਸਨਮਾਨ
ਰੂਪੋਵਾਲੀ ਜੋੜੀ ਦੀਆਂ ਤਿੰਨੇ ਧੀਆਂ ਸਾਵਣ ਰੂਪੋਵਾਲੀ, ਜੈਸਮੀਨ ਰੂਪੋਵਾਲੀ ਰੰਗਮੰਚ ਅਤੇ ਅਨਮੋਲ ਰੂਪੋਵਾਲੀ ਗਾਇਕੀ ਦੇ ਖੇਤਰ ਅਤੇ ਇਪਟਾ ਦੀਆ ਗਤੀਵਿਧੀਆ ਵਿੱਚ ਵੀ ਹਨ ਸਰਗਰਮ-ਸੰਜੀਵਨ
ਕਪੂਰਥਲਾ, (ਸਮਾਜ ਵੀਕਲੀ) (ਕੌੜਾ )- ਪਫਟਾ (ਪੰਜਾਬੀ ਫਿਲਮ ਐਂਡ ਟੀ.ਵੀ. ਆਰਟਿਸਟ ਐਸੋਸੀਏਸ਼ਨ) ਨੇ ਵਿਸ਼ਵ ਰੰਗਮੰਚ ਦਿਹਾੜੇ ਇਪਟਾ, ਪੰਜਾਬ ਦੇ ਜਨਰਲ ਸੱਕਤਰ ਅਤੇ ਨਾਟਕਰਮੀ ਜੋੜੀ ਇੰਦਰਜੀਤ ਰੂਪੋਵਾਲੀ ਅਤੇ ਸਰਬਜੀਤ ਰੂਪੋਵਾਲੀ ਦਾ ਲਗਾਤਾਰ ਤਿੰਨ ਦਹਾਕੇ ਰੰਗਮੰਚੀ ਸਰਗਰਮੀਆਂ ਲਈ ਚੰਡੀਗੜ੍ਹ ਯੂਨੀਵਿਰਸਟੀ, ਘੜੂੰਆਂ ਵਿਖੇ ਅਯੋਜਿਤ ਐਵਾਰਡ ਮੀਟ ਦੌਰਾਨ ਪਿਫਟਾ ਦੇ ਚੈਅਰਮੈਨ ਗੁੱਗੂ ਗਿੱਲ, ਮੁੱਖ ਸਰਪ੍ਰਸਤ ਨਿਰਮਲ ਰਿਸ਼ੀ, ਪ੍ਰਧਾਨ ਐਮੀ ਵਿਰਕ, ਜਨਰਲ ਸਕੱਤਰ ਬਿੰਨੂ ਢਿੱਲੋਂ ਤੋਂ ਇਲਾਵਾ ਬੀ. ਐਨ. ਸ਼ਰਮਾ, ਕਰਮਜੀਤ ਅਨਮੋਲ, ਬੀ. ਬੀ. ਵਰਮਾ, ਰਹੀਸ਼ ਵਰਮਾ, ਗੁਰਪ੍ਰੀਤ ਘੁੱਗੀ ਨੇ ਸਨਮਾਨਿਤ ਕੀਤਾ। ਇਹ ਜਾਣਕਾਰੀ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਅਤੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਦਿੰਦਿਆ ਕਿਹਾ ਕਿ ਇਸ ਜੋੜੀ ਦੀਆਂ ਤਿੰਨੇ ਧੀਆਂ ਸਾਵਣ ਰੂਪੋਵਾਲੀ ਤੇ ਜੈਸਮੀਨ ਰੂਪੋਵਾਲੀ ਰੰਗਮੰਚ ਅਤੇ ਅਨਮੋਲ ਰੂਪੋਵਾਲੀ ਗਾਇਕੀ ਦੇ ਖੇਤਰ ਅਤੇ ਇਪਟਾ ਦੀ ਗਤੀਵਿਧੀਆ ਵਿਚ ਸਰਗਰਮ ਹਨ। ਸਾਵਣ ਰੂਪੋਵਾਲੀ ‘ਹਰਜੀਤਾ’ ਤੋਂ ਇਲਾਵਾ ਅੱਧੀ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ, ਹਿੰਦੀ ਫਿਲਮ ‘ਚੰਡੀਗੜ੍ਹ ਕਰੇ ਆਸ਼ਕੀ’, ਅਤੇ ਵੈਬ ਸੀਰੀਜ਼ ‘ਸ਼ਾਹੀ ਮਾਜਰਾ’ ਨਾਲ ਜਾਣੀ ਜਾਂਦੀ ਹੈ ਅਤੇ ਛੋਟੀ ਧੀ ਅਨਮੋਲ ਰੂਪੋਵਾਲੀ ਜੋ ਏ. ਪੀ. ਜੇ. ਕਾਲਜ ਜੰਧਰ ਤੋਂ ਵੋਕਲ ਦੀ ਗਰੇਜਏਸ਼ਨ ਕਰਨ ਦੇ ਨਾਲ ਨਾਲ ਤਿੰਨ ਵਾਰ ਨੈਸ਼ਨਲ ਗੋਲਡ ਮੈਡਲ, ਇਸ ਵਾਰ ਗੁਰੁ ਨਾਨਕ ਦੇਵ ਯੂਨੀਵਰਿਸਟੀ (ਅੰਮ੍ਰਿਤਸਰ) ਵੱਲੋਂ ਗਜ਼ਲ ਗਾਇਨ ਲਈ ਗੋਲਡ ਮੈਡਲ ਅਤੇ ਕੇਰਲ ਵਿਖੇ ਅਯੋਜਿਤ ਆਲ ਇੰਡੀਆ ਇੰਟਰ ਰੇਲਵੇ ਮੁਕਾਬਲੇ ਵਿੱਚ ਗੋਲਡ ਮੈਡਲ ਵਿਜੇਤਾ ਵੀ ਹੈ। ਜ਼ਿਕਰਯੋਗ ਹੈ ਕਿ ਪਫਟਾ ਨੇ ਮੌਕੇ ਨਾਟਕਕਾਰ, ਨਾਟ-ਨਿਰਦੇਸ਼ਕ, ਰੰਗਮੰਚ ਅਤੇ ਹਿੰਦੀ ਪੰਜਾਬੀ ਫਿਲਮਾ ਦੇ ਅਦਾਕਾਰ ਦਵਿੰਦਰ ਦਮਨ ਉਨਾਂ ਦੀ ਰੰਗਮੰਚੀ ਸਫਰ ਦੀ ਹਮਸਫ਼ਰ ਜਸਵੰਤ ਦਮਨ ਤੋਂ ਇਲਾਵਾ ਨਾਟਕਰਮੀ ਪ੍ਰੋਫੈਸਰ ਮਹੇਂਦਰ ਕੁਮਾਰ, ਕਪਲ, ਸੁਦੇਸ਼ ਸ਼ਰਮਾ ਅਤੇ ਕਮਲੇਸ਼ ਸ਼ਰਮਾ ਦਾ ਵੀ ਰੰਗਮੰਚ ਦੇ ਖੇਤਰ ਵਿਚ ਦਹਾਕਿਆਂ ਬੱਧੀ ਸਰਗਰਮੀਆਂ ਲਈ ਵੀ ਸਨਮਾਨ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



