ਵਾਸ਼ਿੰਗਟਨ, (ਸਮਾਜ ਵੀਕਲੀ): ਫਾਇਜ਼ਰ ਤੇ ਬਾਇਓਐੱਨਟੈੱਕ ਦਾ ਕਹਿਣਾ ਹੈ ਕਿ ਆਪਣੀ ਕੋਵਿਡ-19 ਰੋਕੂ ਵੈਕਸੀਨ ਦੀ ਪ੍ਰਭਾਵਸ਼ੀਲਤਾ ਵਧਾਉਣ ਲਈ ਉਨ੍ਹਾਂ ਵੱਲੋਂ ਵੈਕਸੀਨ ਦੇ ਤੀਜੇ ਡੋਜ਼ ਦੀ ਮਨਜ਼ੂਰੀ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਕਿਉਂਕਿ ਕਰੋਨਾ ਦੇ ਡੈਲਟਾ ਵੈਰੀਐਂਟ ਦਾ ਥਾਈਲੈਂਡ ਸਣੇ ਏਸ਼ੀਆ ਵਿਚ ਵਿਨਾਸ਼ਕਾਰੀ ਢੰਗ ਨਾਲ ਫੈਲਾਅ ਹੋ ਰਿਹਾ ਹੈ। ਇਨ੍ਹਾਂ ਮੁਲਕਾਂ ਵਿਚ ਡੈਲਟਾ ਵੈਰੀਐਂਟ ਦਾ ਪ੍ਰਕੋਪ ਵਧਣ ਕਾਰਨ ਅੱਜ ਮੁੜ ਤੋਂ ਨਵੀਆਂ ਪਾਬੰਦੀਆਂ ਐਲਾਨੀਆਂ ਗਈਆਂ ਹਨ।
ਮਹਾਮਾਰੀ ਵੱਲੋਂ ਇਕ ਵਾਰ ਫਿਰ ਤਬਾਹੀ ਮਚਾਏ ਜਾਣ ਕਾਰਨ ਜਾਪਾਨ ਨੇ ਜ਼ਿਆਦਾਤਰ ਓਲੰਪਿਕ ਖੇਡਾਂ ਦੇ ਪ੍ਰਸ਼ੰਸਕਾਂ ’ਤੇ ਰੋਕ ਲਗਾ ਦਿੱਤੀ ਹੈ ਅਤੇ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਤੋਂ ਸਿਰਫ਼ ਦੋ ਹਫ਼ਤੇ ਪਹਿਲਾਂ ਟੋਕੀਓ ਨੂੰ ਸਮੁੱਚੀਆਂ ਖੇਡਾਂ ਦੌਰਾਨ ਵਾਇਰਸ ਸਬੰਧੀ ਐਮਰਜੈਂਸੀ ਵਾਲੀ ਸਥਿਤੀ ਵਿਚ ਰੱਖ ਦਿੱਤਾ ਹੈ। ਵਾਇਰਸ ਦੀ ਸਭ ਤੋਂ ਜ਼ਿਆਦਾ ਛੂਤ ਵਾਲੀ ਕਿਸਮ ਡੈਲਟਾ ਸਭ ਤੋਂ ਪਹਿਲਾਂ ਭਾਰਤ ਵਿਚ ਪਾਈ ਗਈ ਸੀ ਪਰ ਹੁਣ ਇਹ ਦੁਨੀਆਂ ਭਰ ਵਿਚ ਫੈਲ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly