ਲੋਕਾਂ ਦੇ ਦੁੱਖਾਂ-ਸੁੱਖਾਂ ਦੀ ਬਾਤ ਪਾਉਂਦੀ ਪੁਸਤਕ ‘ਬਹਾਰਾਂ ਦੀ ਤਾਂਘ’

ਪੁਸਤਕ ਮੇਰੀ ਨਜ਼ਰ ਵਿੱਚ 

ਤੇਜਿੰਦਰ ਚੰਡਿਹੋਕ
(ਸਮਾਜ ਵੀਕਲੀ)  ਸੁਰਜੀਤ ਸਿੰਘ ਦਿਹੜ ਇੱਕ ਇਨਕਲਾਬੀ ਲੋਕ ਕਵੀ ਹੈ। ਉਹ ਇੱਕ ਸਥਾਪਤ ਕਵੀ ਵਜੋਂ ਜਾਣਿਆ ਜਾਂਦਾ ਹੈ।  ਦਿਹੜ ਨੇ ਆਪਣੇ ਅਧਿਆਪਨ ਦੇ ਕਿੱਤੇ ਨਾਲ਼ ਲੋਕਾਂ ਦੇ ਦਰਦ ਨੂੰ ਆਪਣੀਆਂ ਰਚਨਾਵਾਂ ਵਿੱਚ ਬਿਆਨਿਆਂ ਹੈ। ਲੇਖਕ ਸੁਰਜੀਤ ਸਿੰਘ ਦਿਹੜ ਨੇ ਹੱਥਲੀ ਪੁਸਤਕ ‘ਬਹਾਰਾਂ ਦੀ ਤਾਂਘ’ ਤੋਂ ਪਹਿਲਾਂ ਉਦਾਸੇ ਮੌਸਮ ਹਰਾਸੀਆਂ ਪੌਣਾਂ ਅਤੇ ਬਾਰਾਂ ਮਾਂਹ ਵਿੱਚ ਪੰਜਾਬੀ ਸੱਭਿਆਚਾਰ ਦਾ ਬਿਰਤਾਂਤ ਵਰਗੀਆਂ ਕਿ੍ਰਤਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਹਾਲ ਹੀ ਵਿੱਚ ਉਸ ਨੇ ਨਵੀਂ ਪੁਸਤਕ ‘ਚਾਰ ਦਿਸ਼ਾਵਾਂ ਤਿੰਨ-ਤਿੰਨ ਅੱਖਰ’ ਹਾਇਕੂ ਨਾਲ਼ ਨਵਾਂ ਤਜਰਬਾ ਕੀਤਾ ਹੈ। €‘ਬਹਾਰਾਂ ਦੀ ਤਾਂਘ’ ਪੁਸਤਕ ਉਸ ਨੇ ਦੁਨੀਆਂ ਭਰ ਦੀ ਉਸ ਔਰਤ ਜਾਤੀ ਨੂੰ ਸਮਰਪਿਤ ਕੀਤੀ ਹੈ ਜਿਹੜੀ ਜਨਮ ਤੋਂ ਮਰਨ ਤੱਕ ਕਿਰਤ ਕਰਕੇ ਮਨੁੱਖਤਾ ਦੀ ਸੇਵਾ ਕਰਦੀ ਹੈ। ਉਸ ਨੇ ਵੱਖ-ਵੱਖ ਵਿਸ਼ਿਆਂ ਸਮਾਜਿਕ, ਆਰਥਿਕ, ਰਾਜਨਿਤਕ ਆਦਿ ਨੂੰ ਲੈ ਕੇ ਆਪਣੀ ਪਇਸ ਪੁਸਤਕ ਵਿੱਚ ਸ਼ਾਮਲ ਕੀਤਾ ਹੈ।
ਸੁਰਜੀਤ ਸਿੰਘ ਦਿਹੜ ਦੀ ਪੁਸਤਕ ਦੇ ਮੁਤਾਲਿਆ ਕਰਨ ਤੇ ਜਾਣਿਆ ਹੈ ਕਿ ਇਹ 240 ਪੰਨਿਆਂ ਉੱਪਰ ਵਿਛੇ ਕਾਵਿ ਸੰਸਾਰ ਵਿੱਚ ਸਿਰਫ ਗੀਤ ਅਤੇ ਗ਼ਜ਼ਲਾਂ ਹੀ ਨਹੀਂ ਸਗੋਂ ਰੁਬਾਈਆਂਲੂ ਦੋ ਗਾਣੇ ਅਤੇ ਬੋਲੀਆਂ ਵੀ ਸ਼ਾਮਲ ਹਨ। ਦਿਹੜ ਦੀ ਰਚਨਾ ਵਿੱਚ ਬਿ੍ਰਹੋ ਵੀ ਪ੍ਰਗਟ ਹੁੰਦੀ ਹੈ। ਇਸ ਪੁਸਤਕ ਦੇ ਪਹਿਲੇ ਭਾਗ ਵਿੱਚ ਗੀਤ ਅਤੇ ਦੂਜੇ ਭਾਗ ਵਿੱਚ ਗ਼ਜ਼ਲਾਂ ਦੇ ਦਰਸ਼ਨ ਹੁੰਦੇ ਹਨ। ਸੰਤ ਰਾਮ ਉਦਾਸੀ ਦਾ ਸਮਕਾਲੀ ਅਤੇ ਸਾਥੀ ਹੋਣ ਕਰਕੇ ਉਸ ਦੀ ਕਵਿਤਾ ਦਾ ਪ੍ਰਭਾਵ ਦਿਹੜ ਦੀਆਂ ਰਚਨਾਵਾਂ ਵਿੱਚੋਂ ਮਿਲਦਾ ਹੈ। ਉਹ ਲੋਕਾਂ ਦੇ ਦਰਦ ਦੀ ਆਵਾਜ਼ ਬਣਦਾ ਹੈ। ਮਨੁੱਖ ਦੀ ਮੁੱਢਲੀ ਲੋੜ ਤਾਂ ਰੋਟੀਲੂ ਕਪੜਾ ਅਤੇ ਮਕਾਨ ਹੀ ਹੈ। ਜੇਕਰ ਇਹ ਲੋੜਾਂ ਪੁਰੀਆਂ ਹੋ ਜਾਣ ਤਾਂ ਮਨੁੱਖ ਦੀ ਜ਼ਿੰਦਗੀ ਦਾ ਨਿਰਭਾਅ ਸੁਖਾਲਾ ਹੋ ਨਿਬੜਦਾ ਹੈ। ਗੀਤ ‘ਸਾਡਾ ਕੀ ਗੁਆਚਾ’ ਜ਼ਿੰਦਗੀ ਵਿੱਚ ਬਹੁਤ ਕੁਝ ਗੁਆਣ ਦਾ ਦੁਖਾਂਤ ਪੇਸ਼ ਕਰਦਾ ਹੈ। ਉੱਚੀ ਜਾਤ ਵਾਲੇ ਲੋਕ ਆਪਣੇ ਆਪ ਨੂੰ ਹੀ ਸੁੱਚੇ ਸਮਝਦੇ ਹਨ ਦੂਜਿਆਂ ਨੂੰ ਤਾਂ ਬੰਦਾ ਵੀ ਨਹੀਂ ਸਮਝਦੇ। ਗੀਤ ‘ਮਾਂ ਦੀ ਮਮਤਾ’ ਰਾਹੀਂ ਮਾਂ ਦੀ ਮਹੱਤਤਾ ਦਰਸਾਈ ਗਈ ਹੈ। ਮਾਂ ਇੱਕ ਘਣੇ ਰੁੱਖ ਦੀ ਛਾਂ ਹੁੰਦੀ ਹੈ। ਉਸ ਦੇ ਪਿਆਰ ਨੂੰ ਕਿਵੇਂ ਭੁਲਿਆ ਜਾ ਸਕਦਾ ਹੈ। ਮਾਂ ਬੱਚੇ ਲਈ ਗਰਭ ਅਵਸਥਾ ਵਿੱਚ ਕਿੰਨਾ ਦਰਦ ਸਹਿੰਦੀ ਹੈ।
ਔਰਤ ਜਾਤ ਨੂੰ ਪੜ੍ਹਾਈ ਰਾਹੀਂ ਜਗਿ੍ਰਤ ਕਰਨ ਯਤਨ ਅਤੇ ਸੁਝਾਅ ਲੈ ਕੇ ਆਇਆ ਗੀਤ ‘ਜੇ ਭੈਣੇ ਤੂੰ ਪੜ੍ਹ ਜਾਵੇਂਗੀ’ ਵਿੱਚ ਜ਼ਿੰਦਗੀ ਦੀਆਂ ਰਾਹਾਂ ਨੂੰ ਰੁਸਨਾਉਣ ਦੀ ਗੱਲ ਆਖੀ ਗਈ ਹੈ। ਗੁਲਾਮੀ ਦੀਆਂ ਜੰਜ਼ੀਰਾ ਤੌੜ ਕੇ ਆਜ਼ਾਦ ਹੋਏ ਦੇਸ਼ ਨੂੰ ਮੁੜ ਗੁਲਾਮ ਹੋਣ ਤੋਂ ਰੋਕਣ ਲਈ ‘ਉੱਠੋ ਦੇਸ਼ ਦੇ ਦਰਦੀਓ’ ਰਾਹੀਂ ਲੋਕਾਂ ਨੂੰ  ਦੁਹਾਈ ਦਿੰਦਿਆਂ ਕਹਿੰਦਾ ਹੈ –
‘ਉੱਠੋ ਦੇਸ਼ ਦੇ ਦਰਦੀਓਲੂ ਕੋਈ ਕਰੀਏ ਚਾਰਾ।
ਹੋ ਨਾ ਜਾਏ ਗੁਲਾਮ ਇਹ ਮੁੜ ਦੇਸ਼ ਦੁਬਾਰਾ।’
ਨਸ਼ਿਆਂ ਤੋਂ ਹੋੜਦਾ ਗੀਤ ‘ਨਸ਼ਿਆਂ ਤੋਂ ਬੱਚ ਗਏ’ ਦੁਆਰਾ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਚਾਹੁੰਦਾ ਹੈ ਕਿ ਘਰ ਦੇ ਦੁੱਧਲੂ ਦਹੀਂਲੂ ਲੱਸੀ ਖਾਵੇ ਗਭੱਰੂ ਅਤੇ ਸ਼ਰਾਬਲੂ ਜਰਦਾਲੂ ਤੰਬਾਕੂਲੂ ਭੁੱਕੀਆਂ ਦੇ ਰਾਹ ਨਾ ਪੈਣ। ਸਾਹਿਤ ਦੇ ਲਾਭ ਦੱਸਦਿਆਂ ਘਰ ਘਰ ਲਾਇਬਰੇਰੀ ਖੋਲ੍ਹਣ ਦੀ ਗੱਲ ਕਰਦਾ ਹੈ ਜਿਸ ਨਾਲ਼ ਗਿਆਨ ਵਿੱਚ ਵਾਧਾ ਹੁੰਦਾ ਹੈ ਅਤੇ ਹੋਰਾਂ ਨੂੰ ਵੀ ਗਿਆਨ ਵੰਡਿਆ ਜਾ ਸਕਦਾ ਹੈ। ਪੁਸਤਕ ਵਿੱਚ ਇਹਨਾਂ ਤੋਂ ਬਿਨਾਂ ਗੁਰੂ ਰਵੀਦਾਸਲੂ ਸ਼ਹੀਦ ਉਧਮ ਸਿੰਘ ਸੁਨਾਮਲੂ ਭਗਤ ਸਿੰਘਲੂ ਕੰਦਨ ਸਿੰਘ ਪਤੰਗਲੂ ਸੰਤ ਰਾਮ ਉਦਾਸੀਲੂ ਯਮਲਾ ਜੱਟਲੂ ਬਿਦਰ ਦੀ ਘਟਨਾ ਬਾਰੇ ਵੀ ਗੀਤ ਦਰਜ ਕੀਤੇ ਗਏ ਹਨ। ਪੁਸਤਕ ਵਿੱਚ ਹੋਰ ਗੀਤ ਆਉਂਦੀ ਕੁੜੀਏ ਜਾਂਦੀ ਕੁੜੀਏਲੂ ਮਾਪੇ ਤੈਨੂੰ ਘੱਟ ਰੌਣਗੇ ਬਹੁਤੇ ਰੌਣਗੇ ਦਿਲਾਂ ਦੇ ਜਾਨੀਲੂ ਤੌਰ ਪੰਜਾਬਣ ਦੀਲੂ ਹੱਸ ਕੇ ਬੁਲਾ ਲੈ ਗੋਰੀਏ ਅਤੇ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਆਦਿ ਪੁਸਤਕ ਵਿਚਲੀ ਰੌਚਕਤਾ ਵਧਾਉਂਦੇ ਹਨ।
ਪੁਸਤਕ ਦੇ ਦੂਜੇ ਭਾਗ ਵਿੱਚ ਗ਼ਜ਼ਲਾਂ ਸ਼ੁਮਾਰ ਕੀਤੀਆਂ ਗਈਆਂ ਹਨ ਜਿਹੜੀਆਂ ਇੱਕ ਦੂਜੇ ਦੀਆਂ ਪੂਰਕ ਹਨ। ਗ਼ਜ਼ਲਾਂ ਵਿੱਚ ਲੇਖਕ ਲੋਕਾਈ ਦੀ ਭਲਾਈ ਲਈ ਲਿਖਦਾ ਹੈ। ਗ਼ਜ਼ਲ ਦਾ ਸ਼ਿਅਰ ਹੈ –
‘ਜਦ ਵੀ ਲਿਖਦਾ ਹਾਂਲੂ ਲੋਕਾਈ ਬਾਰੇ ਲਿਖਦਾ ਹਾਂ।
ਹਰ ਇੱਕ ਅੱਖਰਲੂ ਲੋਕ ਭਲਾਈ ਬਾਰੇ ਲਿਖਦਾ ਹਾਂ।
ਗ਼ਜ਼ਲ ਵਿੱਚ ਮਲਾਈਲੂ ਕਮਾਈਲੂ ਪੜ੍ਹਾਈ ਦੇ ਜਿਕਰ ਦੇ ਨਾਲ਼ ਪਰਿਵਾਰ ਵਿਚਲੇ ਰਿਸ਼ਤਿਆਂ ਬਾਰੇ ਵੀ ਜਿਕਰ ਕੀਤਾ ਹੈ ਜਿਨ੍ਹਾਂ ਵਿੱਚ ਭਰਜਾਈਲੂ ਧੀਲੂ ਮਾਂਲੂ ਸੱਸਲੂ ਪਤਨੀ ਵਰਗੇ ਰਿਸ਼ਤੇ ਹਨ। ਲੋਕਾਂ ਦੀ ਲੁੱਟਲੂ ਡਾਕਟਰਾਂ ਦੀ ਘਾਟਲੂ ਮਹਿੰਗੀ ਦਵਾਈਲੂ ਨੇਤਾਵਾਂ ਦੇ ਫੋਕੇ ਨਾਹਰੇ ਆਦਿ ਤੋਂ ਚਿੰਤਤ ਜਾਪਦਾ ਹੈ। ਮਨੁੱਖ ਦਾ ਮਨ ਦੂਰ ਗਿਆਂ ਦੀਆਂ ਯਾਦਾਂ ਮਨ ਨੂੰ ਤੜਪਾਉਂਦਿਆਂ ਮਨ ਪੀੜਾਂਲੂ ਬਿਰਹਾ ਦਾ ਰਾਗ ਅਲਾਪਦਾ ਹੈ। ਜਦੋਂ ਕਿਸੇ ਦੇ ਘਰ ਦੋ ਕੰਮ ਹੋ ਗਏ ਹੋਣਲੂ ਇੱਕ ਪਾਸੇ ਭਰਾ ਦਾ ਵਿਆਹ ਅਤੇ ਦੂਜੇ ਪਾਸੇ ਮਾਂ ਦੀ ਮੌਤ ਦਾ ਦੁੱਖ ਹੋਵੇ ਤਾਂ ਫਿਰ ਉਹ ਕਿਵੇਂ ਰੋਂਦਿਆਂ ਹੀ ਗੀਤ ਗਾ ਸਕਦੇ ਨੇ। ਉਸ ਸਮੇਂ ਪੇਕੇ ਘਰ ਆਈਆਂ ਮੁਟਿਆਰਾਂ ਦੇ ਅੰਦਰ ਕੀ ਵਾਪਰਦਾ ਹੈ। ਗੀਤ ਵਿੱਚ ਪਛਮੀ ਸੱਭਿਅਤਾ ਦੇ ਅਸਰ ਦੀ ਗੱਲ ਵੀ ਆਉਂਦਾ ਹੈ। ਅਜੌਕੀ ਪੀੜੀ ਮਾਸੀਲੂ ਚਾਚੀਲੂ ਤਾਈਲੂ ਭੂਆਲੂ ਮਾਮੀ ਲਈ ਇੱਕੋ ਸ਼ਬਦ ‘ਆਂਟੀ’ ਵਰਤਣ ਦਾ ਜਿਕਰ ਹੈ। ਭਾਰਤ ਦੇ ਹਾਲਾਤਾਂ ਬਾਰੇ ਲਿਖਦਾ ਹੈ ਕਿ ਇਹ ਭਾਰਤ ਦੇਸ਼ ਜਿਹੜਾ ਸੋਨੇ ਦੀ ਚਿੜੀ ਅਖਵਾਉਂਦਾ ਸੀ ਹੁਣ ਕੀ ਬਣਦਾ ਜਾ ਰਿਹਾ ਹੈ। ਦੇਸ਼ ਅੰਦਰ ਹੋ ਰਹੇ ਘਪਲਿਆਂਲੂ ਕਿਰਤੀ ਕਾਮਿਆਂ ਦੇ ਹੱਕ ਖੋਹਣਲੂ ਵੱਢੀ ਖੌਰੀ ਅਤੇ ਖੇਤੀ ਦੇ ਮੰਦੇ ਹਾਲ ਦੀ ਵੀ ਗੱਲ ਕਰਦਾ ਹੈ।
ਪੁਸਤਕ ਵਿੱਚ ਮੁਹੱਬਤ ਅਤੇ ਬਿ੍ਰਹਾ ਦੇ ਸ਼ਿਅਰ ਸਹਿਜ ਕਰਦੇ ਜਾਪਦੇ ਹਨ ਜਿਵੇਂ –
‘ਦਿਲ ਨਾ ਲੱਗਦਾ ਯਾਰ ਬਿਨਾਂਲੂ ਯਾਰ ਬਿਨਾਂ ਦਿਲਦਾਰ ਬਿਨਾਂ’ ਧਰਮਾਂ ਦੇ ਠੇਕੇਦਾਰਾਂ ਦੀਆਂ ਚਾਲਾਂ ਦਾ ਜਿਕਰ ਕਰਦਿਆਂ ਸ਼ਿਅਰ ਦਰਜ ਕੀਤਾ ਹੈ –
‘ਮੁੱਲਾਂਲੂ ਪੰਡਤਾਂਲੂ ਭਾਈਲੂ ਪਾਦਰੀਲੂ ਕਰਦੇ ਗੁਪਤ ਇਸ਼ਾਰੇ ਤੱਕੇ–।’ ਮਜ਼ਦੂਰਾਂ ਦੇ ਹੱਕਾਂ ਲਈ ਰੱਲ ਕੇ ਚੱਲਣ ਤੇ ਹੀ ਹੱਕ ਪ੍ਰਾਪਤ ਹੁੰਦੇ ਹਨ। ਬਪਚਨ ਤੋਂ ਸਿੱਧਾ ਬੁਢਾਪਾ ਆ ਜਾਵੇ ਤਾਂ ਫਿਰ ਜਵਾਨੀ ਕਿਵੇਂ ਮਾਣੀ ਜਾ ਸਕਦੀ ਹੈ। ਇਸ ਬਾਰੇ ਵੀ ਪੁਸਤਕ ਦੀ ਆਖੀਰਲੀ ਗ਼ਜ਼ਲ ਗੱਲ ਕਰਦੀ ਹੈ। ਪੁਸਤਕ ਦੇ ਅੰਤ ਵਿੱਚ ਕੁਝ ਰੰਗੀਨ ਤਸਵੀਰਾਂ ਵੀ ਸ਼ਾਮਲ ਕੀਤੀਆਂ ਹਨ ਜਿਹੜੀਆਂ ਲੰਘੇ ਸਮੇਂ ਦੀਆਂ ਬਚਪਨ ਤੋਂ ਹੁਣ ਤੱਕ ਦੀਆਂ ਯਾਦਾਂ ਨੂੰ ਤਾਜ਼ਾ ਕਰਦੀਆਂ ਹਨ।
ਪੁਸਤਕ ਦਾ ਨਾਂ : ਬਹਾਰਾਂ ਦੀ ਤਾਂਘ (ਗੀਤਲੂ ਗ਼ਜ਼ਲ ਸੰਗ੍ਰਹਿ)
ਲੇਖਕ ਦਾ ਨਾਂ : ਸੁਰਜੀਤ ਸਿੰਘ ਦਿਹੜ ਪੰਨੇ 240
ਮੁੱਲ : 250 ਰੁਪਏ ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨਲੂ ਬਰਨਾਲਾ।   
ਤੇਜਿੰਦਰ ਚੰਡਿਹੋਕ­, ਸਾਬਕਾ ਏ.ਐਸ.ਪੀ, ਨੈਸ਼ਨਲ ਐਵਾਰਡੀ­ ਬਰਨਾਲਾ।
ਸੰਪਰਕ   95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article14 ਜਨਵਰੀ ਨੂੰ ਸਾਂਝਾ ਅਧਿਆਪਕ ਮੋਰਚਾ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ ਰਹੀ ਤਾਂ 19 ਜਨਵਰੀ ਨੂੰ ਆਨੰਦਪੁਰ ਸਾਹਿਬ ਵਿਖੇ ਹੋਵੇਗਾ ਰੋਸ ਪ੍ਰਦਰਸ਼ਨ :-ਪੁਆਰੀ
Next articleਇੱਕ ਪਾਸੇ ਲੋਹੜੀ ਦੀ ਵਧਾਈ ਦੂਜੇ ਪਾਸੇ ਤੇਜ਼ ਡੋਰ ਦਾ ਕਹਿਰ