ਰਾਜਿਆ ਰਾਜ ਕਰੇਂਦਿਆ ਦਾ ਲੋਕ ਅਰਪਣ –

ਸੰਗਰੂਰ ( ਸ਼ਰਮਾ ) ਸਥਾਨਕ ਮਾਲਵਾ ਲਿਖਾਰੀ ਸਭਾ ( ਰਜਿ : ) ਦਾ ਮਾਸਿਕ ਸਾਹਿਤਕ ਸਮਾਗਮ 26 ਮਈ (ਐਤਵਾਰ) ਨੂੰ 10 ਵਜੇ ਸਵੇਰੇ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਵਿਖੇ ਕੀਤਾ ਜਾ ਰਿਹਾ ਹੈ ਜਿਸ ਵਿੱਚ ਲੋਕ ਪੱਖੀ ਸਾਹਿਤਕਾਰ ਰਜਿੰਦਰ ਸਿੰਘ ਰਾਜਨ ਦਾ ਦੋਹਾ ਸੰਗ੍ਰਹਿ “ਰਾਜਿਆ ਰਾਜ ਕਰੇਂਦਿਆ” ਲੋਕ ਅਰਪਣ ਕੀਤਾ ਜਾਵੇਗਾ ।
          ਪ੍ਰੈਸ ਦੇ ਨਾਂ ਇਹ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਨੇ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਮੂਲ ਚੰਦ ਸ਼ਰਮਾ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਹੋਣਗੇ ਅਤੇ ਸੰਬੰਧਿਤ ਕਿਤਾਬ ਉੱਪਰ ਪਰਚਾ ਉੱਘੇ ਕਹਾਣੀਕਾਰ ਜਗਦੇਵ ਸ਼ਰਮਾ ਪੜ੍ਹਨਗੇ ।
         ਇਸ ਮੌਕੇ “ਸਾਡਾ ਲੋਕ ਸਭਾ ਉਮੀਦਵਾਰ ਕਿਹੋ ਜਿਹਾ ਹੋਵੇ” ਵਿਸ਼ੇ ਉੱਪਰ ਵੀ ਵਿਚਾਰ ਚਰਚਾ ਕੀਤੀ ਜਾਵੇਗੀ ਕਿ ਅਗਾਮੀ ਚੋਣ ਵਿੱਚ ਵੋਟ ਬਿਨਾਂ ਕਿਸੇ ਨਿੱਜੀ ਲਾਲਚ ਤੋਂ ਪਾਈ ਅਤੇ ਜਾਣਕਾਰਾਂ ਨੂੰ ਪਾਉਂਣ ਲਈ ਸੁਚੇਤ ਕੀਤਾ ਜਾਵੇ । ਅੰਤ ਵਿੱਚ ਹਾਜ਼ਰ ਕਵੀ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਵੀ ਪੇਸ਼ ਕਰਨਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪਰਿਵਾਰ ਵਿਚ ਹੋਵੇਗਾ ਵਾਧਾ, ਲੋਹਗੜ੍ਹ ਹੋਵੇਗਾ ਕਿਸਾਨਾਂ ਦਾ ਭਾਰੀ ਇਕੱਠ ਅੱਜ 
Next articleਮੁਲਾਜ਼ਮਾਂ ਦੀਆਂ ਮੰਗਾਂ ਦਾ ਬਸਪਾ ਸਮਰਥਨ ਕਰਦੀ ਹੈ : ਐਡਵੋਕੇਟ ਬਲਵਿੰਦਰ ਕੁਮਾਰ