(ਸਮਾਜ ਵੀਕਲੀ) ਅੱਜ ਬਾਈ ਅਗਸਤ ਨੂੰ ਪੰਜਾਬੀਆਂ ਤੇ ਸੁੱਕੇ ਅੰਬਰੀ ਬਿਜਲੀ ਡਿੱਗੀ ਜਦੋਂ ਪੰਜਾਬੀ ਫਿਲਮ ਜਗਤ ਦੇ ਮਹਾਨ ਕਲਾਕਾਰ ਸੁਪਰ ਕਮੇਡੀਅਨ ਛਾਣਕਾਟਿਆਂ ਦੇ ਬੇਤਾਜ਼ ਬਾਦਸ਼ਾਹ ਜਸਵਿੰਦਰ ਭੱਲਾ ਜੀ ਦੀ ਅਕਾਲ ਚਲਾਣੇ ਦੀ ਖ਼ਬਰ ਸੁਣੀ। ਭੱਲਾ ਜੀ ਦੇ ਸੰਸਾਰ ਨੂੰ ਅਲਵਿਦਾ ਆਖਣ ਨਾਲ ਫਿਲਮ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੋ ਸਾਲ ਪਹਿਲਾਂ ਇਹਨਾਂ ਨਾਲ ਮੈਨੂੰ ਮਿਲਣ ਦਾ ਸਬੱਬ ਬਣਿਆ ।ਇਹ ਬਹੁਤ ਵਧੀਆ ਇਨਸਾਨ ਸਨ। ਬਹੁਤ ਚੰਗੀ ਤਰ੍ਹਾਂ ਇਹਨਾਂ ਨੇ ਮੇਰੀ ਇੱਜਤ ਕੀਤੀ ,ਅਤੇ ਖੁੱਲ ਕੇ ਆਪਣੇ ਜੀਵਨ ਬਾਰੇ ਦੱਸਿਆ। ਜਸਵਿੰਦਰ ਭੱਲਾ ਜੀ ਦਾ ਜਨਮ 4 ਮਈ 1960 ਨੂੰ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਕਸਬੇ ਵਿੱਚ ਮਾਤਾ ਸਤਵੰਤ ਕੌਰ ਦੀ ਕੁੱਖੋਂ ਸਰਦਾਰ ਬਹਾਦਰ ਸਿੰਘ ਭੱਲਾ ਜੀ ਦੇ ਘਰ ਹੋਇਆ। ਜਸਵਿੰਦਰ ਭੱਲਾ ਨੇ ਆਪਣੇ ਮੁਢਲੀ ਵਿੱਦਿਆ ਦੋਰਾਹੇ ਤੋਂ ਪ੍ਰਾਪਤ ਕੀਤੀ ਅਤੇ ਬੀ.ਐਸ.ਸੀ. ਅਤੇ ਐਮ.ਐਸ.ਸੀ. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਆਪ ਨੇ ਚੌਧਰੀ ਚਰਨ ਸਿੰਘ ਪੋਸਟ ਗ੍ਰੈਜੂਏਸ਼ਨ ਕਾਲਜ ਤੋਂ ਪੀ.ਐਚ.ਡੀ.ਦੀ ਡਿਗਰੀ ਹਾਸਿਲ ਕੀਤੀ। ਸਭ ਤੋਂ ਪਹਿਲਾਂ ਆਪ ਦੀ ਨਿਯੁਕਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ ਹੋਈ। ਆਪ ਖੇਤੀ ਬਾਰੇ ਯੂਨੀਵਰਸਿਟੀ ਲੁਧਿਆਣਾ ਵਿੱਚ ਪ੍ਰੋਫੈਸਰ ਵੀ ਰਹੇ ਅਤੇ ਹੈਡ ਆਫ ਦੀ ਡਿਪਾਰਟਮੈਂਟ ਵੀ ਰਹੇ ਅਤੇ 31 ਮਈ 2020 ਨੂੰ ਆਪ ਸੇਵਾ ਮੁਕਤ ਹੋਏ। ਜਸਵਿੰਦਰ ਭੱਲਾ ਤੇ ਉਨਾਂ ਦੇ ਦੋ ਸਾਥੀਆਂ ਨੇ 1975 ਵਿੱਚ ਆਲ ਇੰਡੀਆ ਰੇਡੀਓ ਜਲੰਧਰ ਦਾ ਐਡੀਸ਼ਨ ਪਾਸ ਕੀਤਾ। ਆਪ ਨੇ 1988 ਵਿੱਚ ਕਮੇਡੀਅਨ ਦਾ ਪ੍ਰੋਫੈਸ਼ਨਲ ਬਾਲ ਮੁਕੰਦ ਸ਼ਰਮਾ ਨਾਲ ਸ਼ੁਰੂ ਕੀਤਾ ਪਹਿਲੀ ਕੈਸਟ ਛਣਕਾਟਾ 1988 ਦੇ ਨਾਂ ਹੇਠ ਆਈ। ਆਪ ਕੇਸੋ ਰਾਮ ਸ਼ਰਮਾ ਜੀ ਨੂੰ ਆਪਣਾ ਉਸਤਾਦ ਮੰਨਦੇ ਸਨ। ਇੱਕ ਵਾਰ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਭੱਲੇ ਹੋਰਾਂ ਨੇ ਕਮੇਡੀ ਪੇਸ਼ ਕੀਤੀ ਤਾਂ ਦੂਰਦਰਸ਼ਨ ਕੇਂਦਰ ਜਲੰਧਰ ਵਾਲਿਆਂ ਦੀ ਇਹਨਾਂ ਉੱਤੇ ਨਿਗਾਹ ਪਈ। ਇਸ ਤਰ੍ਹਾਂ ਇਹਨਾਂ ਦਾ ਦੂਰਦਰਸ਼ਨ ਤੇ ਸਫਰ ਆਰੰਭ ਹੋਇਆ । ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ ਤੇ ਨੀਲੂ ਨਾਂ ਦੀ ਕੁੜੀ ਨਾਲ ਕੈਸਟਾਂ 2002 ਤੋਂ ਸ਼ੁਰੂ ਕੀਤੀ। ਇਥੋਂ ਹੀ ਆਪ ਚਾਚਾ ਚਤਰ ਸਿੰਘ ਦੇ ਮਸ਼ਹੂਰ ਕਰੈਕਟਰ ਨਾਲ ਮਸ਼ਹੂਰ ਹੋਏ। ਇਹਨਾਂ ਦੀਆਂ ਕਈ ਵੀਡੀਓ ਵਿੱਚ ਇਹਨਾਂ ਦਾ ਕਰੈਕਟਰ ਭਾਨਾ, ਜੇ.ਬੀ., ਤਾਇਆ ਫੁੰਮਣ ਸਿੰਘ ਆਦਿ ਦੇ ਕਿਰਦਾਰ ਹਨ। ਇਹਨਾਂ ਨੇ ਡੋਲੀ ਮਲਕੀਤ ਨਾਲ ਵੀ ਕੰਮ ਕੀਤਾ। ਇਹ ਗਾਇਕ ਵੀ ਚੰਗੇ ਸਨ। 1998 ਤੋਂ ਦੂਲਾ ਭੱਟੀ ਤੋਂ ਸ਼ੂਰੂਆਤ ਕਰਕੇ ਮਾਹੌਲ ਠੀਕ ਹੈ, ਜੀਜਾ ਜੀ, ਜਿਹਨੇ ਮੇਰਾ ਦਿਲ ਲੁਟਿਆ,ਆਪਾਂ ਫੇਰ ਮਿਲਾਂਗੇ ਮੇਲ ਕਰਾਏ ਰੱਬਾ ,ਕੈਰੀਅਰ ਆਨ ਜੱਟਾ ,ਜੱਟ ਏਅਰਵੇਜ਼, ਕਬੱਡੀ ਵੰਸ ਅਗੇਨ ,ਜੱਟ ਐਂਡ ਜੂਲੀਅਟ, ਆਦਿ 102 ਫਿਲਮਾਂ ਵਿੱਚ ਕੰਮ ਕੀਤਾ ਹੈ। 2025 ਵਿੱਚ ਵੀ ਬਹੁਤ ਫਿਲਮਾਂ ਆ ਰਹੀਆਂ ਹਨ। ਇਹਨਾਂ ਦੇ ਬੇਟੇ ਨੇ ਪੁਖਰਾਜ ਨੇ ਆਡੀਓ ਵਿਜੀਓਲ ਵਿੱਚ ਬੀਐਸਸੀ ਕੀਤੀ ਹੋਈ ਹੈ। ਅਤੇ ਉਹ ਵੀ ਬਹੁਤ ਸਾਰੀਆਂ ਫਿਲਮਾਂ ਵਿੱਚ ਆ ਚੁੱਕੇ ਹਨ। ਇਹਨਾਂ ਦੀ ਇੱਕ ਬੇਟੀ ਅਰਸ਼ਪ੍ਰੀਤ ਕੌਰ ਨਾਰਵੇ ਵਿੱਚ ਰਹਿੰਦੇ ਹਨ। ਘਰਵਾਲੀ ਪਰਮਿੰਦਰ ਭੱਲਾ ਵੀ ਸੂਝਵਾਨ ਔਰਤ ਹਨ। ਜਸਵਿੰਦਰ ਭੱਲਾ ਜੀ ਦੀ ਕਮੇਡੀ ਵਿੱਚ ਰਾਜਨੀਤਕ ਆਗੂਆਂ ਤੇ ਕਟੋਰਾ ਸਮਾਜਕ ਬੁਰਾਈਆਂ ਵਿਰੁੱਧ ਸੁਨੇਹਾ ਹੁੰਦਾ ਸੀ। ਆਪਣੇ 10- 12 ਮੁਲਕਾਂ ਦਾ ਦੌਰਾ ਵੀ ਕੀਤਾ। ਅੰਤ ਆਪ ਨੂੰ ਬ੍ਰੇਨ ਸਟਰੋਕ ਹੋਇਆ ਅਤੇ ਮੁਹਾਲੀ ਦੇ 22 ਅਗਸਤ ਸਵੇਰੇ 4 ਵਜੇ ਦੇ ਲਗਭਗ ਫੋਰਟਿਸ ਹਸਪਤਾਲ ਵਿੱਚ ਆਪ ਨੇ ਦਮ ਤੋੜ ਦਿੱਤਾ। 23 ਅਗਸਤ ਨੂੰ ਆਪ ਜੀ ਦਾ ਅੰਤਿਮ ਸੰਸਕਾਰ ਬਲੌਂਗੀ ਮੋਹਾਲੀ ਵਿਖੇ ਹੋਵੇਗਾ। ਵਾਹਿਗੁਰੂ ਜੀ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸ਼ੁਭ ਚਿੰਤਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



