ਆਨਲਾਈਨ ਗੇਮਾਂ ਰਾਹੀਂ ਲੋਕਾਂ ਨੂੰ ਬਣਾਇਆ ਜਾ ਰਿਹਾ ਹੈ ਠੱਗੀ ਦਾ ਸ਼ਿਕਾਰ, ਚਿੰਤਾ ਦਾ ਵਿਸ਼ਾ- ਚੱਡਾ

ਮ੍ਰਿਗਵੀਰ ਸਿੰਘ ਮਿੱਡੂ ਚੱਡਾ

ਲੁਧਿਆਣਾ   (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਆਨਲਾਈਨ ਗੇਮਾਂ ਰਾਹੀਂ ਠੱਗੀ ਇੱਕ ਵੱਡੀ ਸਮੱਸਿਆ ਬਣ ਗਈ ਹੈ, ਜਿਸ ਵਿੱਚ ਖਿਡਾਰੀਆਂ ਨੂੰ ਧੋਖਾ ਦੇ ਕੇ ਲੁੱਟਿਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਯੁਵਾ ਮੋਰਚਾ ਦੇ ਸੀਨੀਅਰ ਆਗੂ ਮ੍ਰਿਗਵੀਰ ਸਿੰਘ ਮਿੱਠੂ ਚੱਢਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਠੱਗੀ ਕਈ ਰੂਪਾਂ ਵਿੱਚ ਹੋ ਰਹੀ ਹੈ, ਜਿਵੇਂ ਧੋਖਾਧੜੀ ਵਾਲੇ ਵੈੱਬਸਾਈਟ ਜਾਂ ਗੇਮਾਂ ਨੂੰ ਤਿਆਰ ਕਰਨ ਵਾਲਿਆਂ ਵੱਲੋਂ ਲੋਕਾਂ ਦੀ ਪਛਾਣ ਅਤੇ ਪੈਸਾ ਚੋਰੀ ਕੀਤਾ ਜਾਂਦਾ ਹੈ। ਕਈ ਵਾਰੀ ਠੱਗ ਖਿਡਾਰੀਆਂ ਨੂੰ ਝੂਠੇ ਇਨਾਮ ਜਾਂ ਖੇਡ ਵਿੱਚ ਪੈਸਾ ਜਿੱਤਣ ਦੀ ਪੇਸ਼ਕਸ਼ ਕਰਦੇ ਹਨ ਅਤੇ ਫਿਰ ਉਹਨਾਂ ਨੂੰ ਪੈਸਾ ਅੱਗੇ ਭੇਜਣ ਦੀ ਮੰਗ ਕਰਦੇ ਹਨ। ਮਿੱਠੂ ਚੱਢਾ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਆਨਲਾਈਨ ਗੇਮਾਂ ਵਿੱਚ ਧੋਖਾਧੜੀ ਦਾ ਸ਼ਿਕਾਰ ਹੋਏ ਨੌਜਵਾਨਾਂ ਦੀਆਂ ਸ਼ਿਕਾਇਤਾਂ ਉਨ੍ਹਾਂ ਦੇ ਧਿਆਨ ਵਿੱਚ ਆਈਆਂ। ਜਿਨ੍ਹਾਂ ਵਿੱਚੋਂ ਇੱਕ ਆਨਲਾਈਨ  ਗੇਮ ‘ਤੀਨ ਪੱਤੀ ਗੋਲਡ’ ਦੇ ਨਾਂ ਨਾਲ ਵੀ ਚੱਲ ਰਹੀ ਹੈ ਜਿਸ ਨੂੰ ਡਾਊਨਲੋਡ ਕਰਨ ਉਪਰੰਤ ਉਹ ਡਾਊਨਲੋਡਰ ਨੂੰ ਕੁੱਝ ਪ੍ਰਸਨਲ ਡਾਟਾ ਅਟੈਚ ਕਰਨ ਲਈ ਕਹਿੰਦੇ ਹਨ। ਫੇਰ ਸ਼ੁਰੂ ਹੁੰਦਾ ਹੈ ਠੱਗੀ ਦਾ ਗੋਰਖ ਧੰਦਾ, ਪਹਿਲਾਂ ਵੀਆਈਪੀ ਪੁਆਇੰਟ ਹਾਸਲ ਕਰਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ,  ਜਦ ਗੇਮ ਡਾਊਨਲੋਡ ਕਰਨ ਵਾਲਾ ਵਿਅਕਤੀ ਕੁੱਝ ਪੁਆਇੰਟ ਹਾਸਲ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਉਸ ਦੀ ਆਈਡੀ ਇਹ ਕਹਿ ਕੇ ਰੋਕ ਦਿੱਤੀ ਜਾਂਦੀ ਹੈ ਕਿ ਉਸ ਨੇ ਧੋਖੇ (ਚੀਟਿੰਗ) ਨਾਲ ਇਹ ਪੁਆਇੰਟ ਹਾਸਲ ਕੀਤੇ ਹਨ। ਗੇਮ ਨੂੰ ਦੁਬਾਰਾ ਚਾਲੂ ਕਰਨ ਦੇ ਨਾ ਤੇ ਹੋਰ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤੇ ਕੁੱਝ ਹੋਰ ਪੁਆਇੰਟ ਜਿੱਤਣ ਤੋਂ ਬਾਅਦ ਪਹਿਲਾਂ ਵਾਂਗ ਗੇਮ ਰੋਕ ਦਿੱਤੀ ਜਾਂਦੀ ਹੈ ਤੇ ਪਹਿਲਾਂ ਵਾਲਾ ਕੰਮ ਸ਼ੁਰੂ ਹੋ ਜਾਂਦਾ ਹੈ ਤੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਫੇਰ ਕੀ ਗੇਮ ਡਾਊਨਲੋਡ ਕਰਨ ਵਾਲਾ ਲਾਲਚ ਵਿੱਚ ਕਈ ਵਾਰ ਇਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ। ਮਿੱਠੂ ਚੱਢਾ ਨੇ ਇਸ ਗੇਮ ਰਾਹੀਂ ਸ਼ਿਕਾਰ ਹੋਏ ਵਿਅਕਤੀ ਦੇ ਮੋਬਾਇਲ ਫੋਨ ਵਿੱਚ ਚੈਟਿੰਗ ਰਾਹੀਂ ਹੋਈ ਸਾਰੀ ਕਹਾਣੀ ਸਾਹਮਣੇ ਲਿਆਂਦੀ। ਉਨ੍ਹਾਂ ਦੱਸਿਆ ਕਿ ਇਹ ਨੈਟਵਰਕ ਸਾਊਥ ਦੇ ਬੈਗਲੂਰ ਤੋਂ ਚਲਾਇਆ ਜਾ ਰਿਹਾ ਹੈ। ਜਿਸ ਦਾ ਸ਼ਿਕਾਰ ਬਾਕੀ ਸੂਬਿਆਂ ਵਾਂਗ ਪੰਜਾਬ ਦੇ ਲੋਕ ਵੀ ਹੋ ਰਹੇ ਹਨ। ਮਿੱਡੂ ਚੱਢਾ ਨੇ ਪ੍ਰਸ਼ਾਸਨ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ  ਮੰਗ ਕਰਦੇ ਹੋਏ ਕਿਹਾ ਕਿ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਅਤੇ ਪੈਸੇ ਲੁੱਟਣ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਲੁਧਿਆਣਾ ਸ਼ਾਖਾ ਨੇ ਕੀਤਾ ਖੂਨਦਾਨ ਕੈਂਪ ਦਾ ਆਯੋਜਨ
Next articleਇਕਬਾਲ ਸਿੰਘ ਲੋਹਗੜ੍ਹ ਨੂੰ ਸਦਮਾ ਚਾਚਾ ਦਾ ਦਿਹਾਂਤ