ਲੋਕ ਨਸ਼ੇੜੀਆਂ ਨਾਲ ਆਪਣੀਆਂ ਧੀਆਂ-ਭੈਣਾਂ ਦਾ ਵਿਆਹ ਨਾ ਕਰਨ, ਨਸ਼ੇੜੀ ਅਫ਼ਸਰ ਨਾਲੋਂ ਮਜ਼ਦੂਰ ਚੰਗਾ ਲਾੜਾ ਸਾਬਤ ਹੋਵੇਗਾ: ਕੇਂਦਰੀ ਮੰਤਰੀ

ਸੁਲਤਾਨਪੁਰ (ਸਮਾਜ ਵੀਕਲੀ): ਕੇਂਦਰੀ ਮਕਾਨ ਅਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ ਕੌਸ਼ਲ ਕਿਸ਼ੋਰ ਨੇ ਸ਼ਰਾਬ ਪੀਣ ਦੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਭੈਣਾਂ ਅਤੇ ਧੀਆਂ ਦਾ ਵਿਆਹ ਸ਼ਰਾਬੀਆਂ ਅਤੇ ਨਸ਼ੇੜੀਆਂ ਨਾਲ ਨਾ ਕਰਨ। ਕੇਂਦਰੀ ਮੰਤਰੀ ਨੇ ਜ਼ਿਲ੍ਹੇ ਦੇ ਲੰਭੁਆ ਵਿਧਾਨ ਸਭਾ ਹਲਕੇ ਦੇ ਸਰਵੋਦਿਆ ਇੰਟਰ ਕਾਲਜ ਵਿੱਚ ਨਸ਼ਾ ਛੁਡਾਊ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ‘ਇੱਕ ਰਿਕਸ਼ਾ ਚਾਲਕ ਜਾਂ ਮਜ਼ਦੂਰ ਇੱਕ ਸ਼ਰਾਬੀ ਅਫਸਰ ਨਾਲੋਂ ਵਧੀਆ ਲਾੜਾ ਸਾਬਤ ਹੋਵੇਗਾ। ਸ਼ਰਾਬੀ ਦੀ ਉਮਰ ਬਹੁਤ ਛੋਟੀ ਹੁੰਦੀ ਹੈ।’ ਉਨ੍ਹਾਂ ਆਪਣਾ ਨਿੱਜੀ ਤਜਰਬਾ ਸਾਂਝਾ ਕਰਦਿਆਂ ਆਪਣੇ ਮਰਹੂਮ ਪੁੱਤਰ ਨੂੰ ਯਾਦ ਕੀਤਾ, ਜਿਸ ਦੀ ਨਸ਼ੇ ਕਾਰਨ ਅਚਾਨਕ ਮੌਤ ਹੋ ਗਈ ਸੀ।

 

Previous articleਅਮਰੀਕਾ: ਮਿਕੀ ਹੋਥੀ ਕੈਲੀਫੋਰਨੀਆ ਦੇ ਪਹਿਲੇ ਸਿੱਖ ਮੇਅਰ ਬਣੇ
Next articleਪੰਜ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਦਾ ਟੈਸਟ ਜ਼ਰੂਰੀ