ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਜਿਸਨੇ ਵੀ ਬੇਅਦਬੀ ਕੀਤੀ ਜਾ ਕਰਵਾਈ ਉਸ ਦਾ ਕੱਖ ਨਾਂ ਰਹੇ।ਇਹ ਵਿਚਾਰ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਵਾਰਡ ਨੰ 16 ਵਿੱਖੇ ਸ ਪ੍ਰਦੀਪ ਸਿੰਘ ਲਵੀ ਐੱਮ ਸੀ ਦੇ ਗ੍ਰਹਿ ਵਿਖੇ ਇੱਕ ਸਮਾਗਮ ਦੌਰਾਨ ਪ੍ਰਗਟ ਕੀਤੇ । ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਰਾਜਸੀ ਮਾਮਲਿਆਂ ਕਮੇਟੀ ਪੀ ਏ ਸੀ ਦਾ ਮੈਂਬਰ ਨਿਯੁਕਤ ਕੀਤੇ ਜਾਣ ਤੇ ਇਸ ਦੌਰਾਨ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਪਾਰਟੀ ਹਾਈ ਕਮਾਂਡ ਧੰਨਵਾਦ ਕੀਤਾ ਗਿਆ।
ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਨਾਲ ਜਾਂ ਮੁੱਖ ਮੰਤਰੀ ਦਾ ਚਿਹਰਾ ਬਦਲਣ ਨਾਲ ਪੰਜਾਬ ਦੇ ਲੋਕ ਮੁੱਦੇ ਨਹੀਂ ਭੁੱਲਣਗੇ। ਪੰਜਾਬ ਦੇ ਮੁੱਦੇ ਅੱਜ ਵੀ ਉਥੇ ਹੀ ਖੜੇ ਹਨ ।ਉਹਨਾਂ ਕਿਹਾ ਕਿ ਕਾਂਗਰਸ ਨੂੰ ਵੋਟਾਂ ਨੇੜੇ ਆਉਣ ਤੇ ਹੀ ਬਹਿਬਲਕਲਾ ਅਤੇ ਬਰਗਾੜੀ ਯਾਦ ਆਉਂਦਾ ਹੈ । ਜਿਹੜਾ ਵੀ ਕਸੂਰਵਾਰ ਹੈ ਉਸਨੂੰ ਸਜ਼ਾ ਦਿਉ। ਧਰਮ ਤੇ ਸਿਆਸਤ ਕਰਨੀ ਬੰਦ ਕਰੋ। ਇਸ ਦੌਰਾਨ ਉਹਨਾਂ ਸ੍ਰੋਮਣੀ ਅਕਾਲੀ ਦਲ ਵੱਲੋਂ ਸੌਂਪੀ ਜਿੰਮੇਵਾਰੀ ਵੀ ਪੂਰੀ ਤਰ੍ਹਾਂ ਨਿਭਾਉਣ ਦੇ ਪ੍ਰਣ ਨੂੰ ਦੋਹਰਾਇਆ।
ਇਸ ਮੌਕੇ ਤੇ ਰਾਜਿੰਦਰ ਸਿੰਘ ਧੰਜਲ ਸਾਬਕਾ ਐੱਮ ਸੀ, ਸ ਸਾਧੂ ਸਿੰਘ, ਸ ਸੁੱਚਾ ਸਿੰਘ, ਮਨਿੰਦਰ ਸਿੰਘ ਚੀਮਾ, ਪਰਮਿੰਦਰ ਸਿੰਘ ਬੋੱਬੀ, ਵਿਵੇਕ ਸਿੰਘ ਬੈਂਸ, ਹਰਗੁਰਵਿੰਦਰ ਸਿੰਘ, ਦੀਦਾਰ ਸਿੰਘ ਗੋਸਲ, ਸਤਨਾਮ ਸਿੰਘ ਗੋਸਲ, ਸੁਖਪ੍ਰੀਤ ਸਿੰਘ, ਸੁੱਖ, ਇਕਬਾਲ ਕੌਰ, ਨਵਪ੍ਰੀਤ ਕੌਰ, ਰਮਨਦੀਪ ਕੌਰ, ਗੁਰਮੀਤ ਕੌਰ, ਗੁਰਦੀਪ ਕੌਰ, ਆਦਿ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly