ਰਾਏਕੋਟ ਗੁਰਭਿੰਦਰ ਗੁਰੀ (ਸਮਾਜ ਵੀਕਲੀ) ਅੱਜ ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਬਲਜੀਤ ਸਿੰਘ ਗਰੇਵਾਲ ਅਤੇ ਸਕੱਤਰ ਸਤਨਾਮ ਸਿੰਘ ਵੜੈਚ ਨੇ ਪੰਜਾਬ ਸਰਕਾਰ ਦੀ ਲੋਕਾਂ ਪ੍ਰਤੀ ਜ਼ਿੰਮੇਵਾਰੀ ਤੇਇਹੋ ਜਿਹੇ ਸੰਜੀਦਾ ਹਾਲਤਾਂ ਵਿੱਚ ਬੇਰੁਖੀ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਪੰਜਾਬ ਹੜਾਂ ਦੀ ਮਾਰ ਹੇਠ ਹੈ ਕਿਸਾਨਾਂ ਦੀ ਫਸਲ ਬਿਲਕੁਲ ਤਬਾਹ ਹੋ ਗਈ ਹੈ ਤੇ ਲੋਕਾਂ ਦੇ ਪਸੂ ਧਨ ਦਾ ਵੱਡਾ ਨੁਕਸਾਨ ਹੋਇਆ ਹੈ ਪੋਲਟਰੀ ਵੀ ਤਬਾਹ ਹੋ ਗਈ ਹੈ ਮੱਛੀ ਪਾਲਣ ਵਾਲੇ ਲੋਕਾਂ ਦੇ ਤਲਾਬਾਂ ਚੋਂ ਸਾਰੀ ਮੱਛੀ ਬਹਿ ਗਈ ਹੈ ਤੇ ਘਰ ਹਾਲੇ ਤੱਕ ਵੀ ਦਿਖਾਈ ਨਹੀਂ ਦਿੰਦੇ ਤੇ ਜੋ ਸੈਂਕੜੇ ਜਾਨਾਂ ਦਾ ਦੁਖਦਾਈ ਨੁਕਸਾਨ ਹੋ ਗਿਆ ਹੈ ਇਹ ਸਭ ਹੋਣ ਦੇ ਬਾਵਜੂਦ ਕਿੰਨੇ ਦੁੱਖ ਦੀ ਗੱਲ ਹੈ ਕਿ ਸਰਕਾਰ ਚੁੱਪ ਬੈਠੀ ਹੈ ਤੇ ਆਪਣੀ ਨੈਤਿਕ ਤੇ ਕਾਨੂੰਨੀ ਜਿੰਮੇਵਾਰੀ ਤੋਂ ਭੱਜੀ ਹੋਈ ਨਜ਼ਰ ਆਉਂਦੀ ਹੈ ਜਦ ਕਿ ਪੰਜਾਬ ਹਰਿਆਣਾਤੇ ਰਾਜਸਥਾਨ ਦੇ ਲੋਕਾਂ ਨੇ ਇਥੋਂ ਤੱਕ ਕਿ ਗਾਇਕ ਇੰਡਸਟਰੀ ਨੂੰ ਪੰਜਾਬ ਦਾ ਨੁਕਸਾਨ ਦਿਖਾਈ ਦਿੱਤਾ ਹੈ ਜੋ ਲਗਾਤਾਰ ਆਪਣੀ ਪਹੁੰਚ ਤੋਂ ਵੱਧ ਹੜਾਂ ਦੀ ਮਾਰ ਚ ਆਏ ਲੋਕਾਂ ਦੀ ਮਦਦ ਕਰ ਰਹੀ ਹੈ ਪਰ ਸਰਕਾਰ ਦੀ ਬੇ ਸਰਮੀ ਹੱਦਾਂ ਪਾਰ ਕਰ ਚੁੱਕੀ ਹੈ ਹਾਲੇ ਤੱਕ ਲੋਕਾਂ ਨੂੰ ਫੌਰੀ ਮਦਦ ਲਈ ਕੋਈ ਵੀ ਬਿਆਨ ਤੱਕ ਨਹੀਂ ਦਿੱਤਾ ਗਿਆ ਜਿਸ ਨਾਲ ਲੋਕਾਂ ਦਾ ਹੌਸਲਾ ਵਧੇ ਅੱਜ ਏ ਆਈ ਕੇਐਸ ਪੰਜਾਬ ਇਸ ਸਾਰੇ ਵਰਤਾਰੇ ਦਾ ਜਿੰਮੇਵਾਰ ਸਰਕਾਰ ਦੀ ਦੀ ਲੋਕਾਂ ਦੀ ਸਰਕਾਰ ਦੀ ਡੈਮਾਂ ਦੀ ਵਿਉਤਬੰਦੀ ਚ ਉਲੰਘਣਾ ਨੂੰ ਮੰਨਦੀ ਹੈ ਤੇ ਜੋ ਪੰਜਾਬ ਵਿੱਚ ਭਾਰਤ ਮਾਲਾ ਦੇ ਨਾਂ ਤੇ ਸੜਕਾਂ ਬਣੀਆਂ ਹਨ ਉਹਨਾਂ ਦੀ ਗਲਤ ਵਿਉਂਤਬੰਦੀ ਨੂੰ ਮੰਨਦੀ ਹੈ ਅਤੇ ਮੰਗ ਕਰਦੀ ਹੈ ਕਿ ਜਿੱਥੇ ਸਰਕਾਰ ਲੋਕਾਂ ਨੂੰ ਤੁਰੰਤ ਵੱਡੀ ਰਾਹਤ ਦੇਵੇ ਤੇ ਬਾਕੀ ਹੋਰ ਸਾਰੇ ਨੁਕਸਾਨ ਦਾ ਮੁਆਵਜ਼ਾ ਐਲਾਨ ਕਰੇ ਜਿਵੇਂ ਕਿ ਅਸੀਂ ਮੰਗ ਕਰਦੇ ਹਾਂ ਕਿ ਫਸਲ ਦਾ 70 ਹਜਾਰ ਪ੍ਰਤੀ ਏਕੜ ਘਰ ਦਾ 10 ਲੱਖ ਪਸ਼ੂ ਧਨ ਦਾ ਇਕ ਲੱਖ ਜਾਨੀ ਨੁਕਸਾਨ ਦਾ 10 ਲੱਖ ਇਹ ਮੁਆਵਜ਼ਾ ਹਰ ਉਸ ਪਰਿਵਾਰ ਨੂੰ ਮਿਲੇ ਜਿਸ ਦਾ ਨੁਕਸਾਨ ਹੋਇਆ ਹੈ ਬਾਕੀ ਜੋ ਨੁਕਸਾਨ ਹੋਵੇ ਉਸ ਦੇ ਵੀ ਵਾਜਬ ਮੁਆਵਜ਼ੇ ਦਾ ਐਲਾਨ ਕਰੇ ਜੋ ਮਸ਼ੀਨਰੀ ਟਰੈਕਟਰ ਗੱਡੀਆਂ ਮੋਟਰਸਾਈਕਲ ਮੋਟਰਾਂ ਦੇ ਪਾਣੀ ਵਿੱਚ ਡੁੱਬਣ ਕਾਰਨ ਰਿਪੇਅਰ ਹੋਣੀ ਹੈ ਇਸ ਦੀ ਵੀ ਭਰਪਾਈ ਸਰਕਾਰ ਕਰਨ ਦਾ ਐਲਾਨ ਕਰੇ ਅਤੇ ਨਾਲ ਹੀ ਸੁਸਾਇਟੀਆਂ ਦਾ ਜੋ ਕਰਜ਼ਾ ਕਿਸਾਨਾਂ ਨੇ ਫਸਲਾਂ ਲਈ ਲਿਆ ਸੀ ਉਸਦਾ ਵਿਆਜ ਮੁਆਫ ਕਰਕੇ ਅਗਲੀ ਫਸਲ ਲਈ ਖਾਦ ਬੀਜ ਡੀਜ਼ਲ ਦਾ ਪ੍ਰਬੰਧ ਕਰੇ ਇਹ ਸਭ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਇਸ ਸਮੇਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਬਲਦੇਵ ਸਿੰਘ ਲਤਾਲਾ ਤੇਜਾ ਸਿੰਘ ਬੜੈਚ ਕਿਰਪਾਲ ਸਿੰਘ ਪਮਾਲੀ ਡਾਕਟਰ ਗੁਰਵਿੰਦਰ ਸਿੰਘ ਨਿੱਕਾ ਸਿੰਘ ਖੇੜਾ ਆਦਿ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



