ਲੋਕ ਦਿਲਾਂ ਦੀ ਤਰਜ਼ਮਾਨੀ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਲੋਕ ਦਿਲਾਂ ਦੀ ਤਰਜ਼ਮਾਨੀ
—————————–
ਭਾਰਤ ਪਾਕਿ ਦੀਆਂ ਮਾਵਾਂ ਨੇ ,
ਬਹੁਤ ਪਿਆਰੀ ਗੱਲ ਕੀਤੀ ਹੈ ।
ਸੌੜੀ ਸੋਚ ਦੇ ਲੋਕ ਕਹਿਣਗੇ ,
ਜੱਗੋਂ ਨਿਆਰੀ ਗੱਲ ਕੀਤੀ ਹੈ ।
ਉਹਨਾਂ ਕਿਹਾ ਏ ਦੋਵੇਂ ਪੁੱਤਰ ,
ਇੱਕ ਹੀ ਮਿੱਟੀ ਦੇ ਜਾਏ ਹਨ ;
ਰੁਲ਼ਦੂ ਬਾਬਾ ਤਾਈਓਂ ਆਖਦੈ ,
ਇਹ ਰੂਹਦਾਰੀ ਗੱਲ ਕੀਤੀ ਹੈ ।

ਦਿਲ ਕੀ ਕਰੂ ਜਵਾਨ
————————
ਦਿਲ ਵਿੱਚ ਉਠਦੇ ਜੋ ਜਜ਼ਬਾਤ ,
ਬਿਸਕੁਟਾਂ ਵਾਂਗੂੰ ਭੁਰਦੇ ਨੇ ।
ਕਣੀਆਂ ਪੈਣ ਗੁਆਂਢੀ ਪਿੰਡ ‘ਚ ,
ਲੂਣ ਵਾਂਗਰਾਂ ਖੁਰਦੇ ਨੇ ।
ਬਚਪਨ , ਜੋਬਨ , ਅਧਖੜ੍ਹ ਬੀਤੇ ,
ਆਇਆ ਬੁਢਾਪਾ ਸਿਖ਼ਰਾਂ ‘ਤੇ ;
ਕੱਲ੍ਹ ਜਿਹੜੇ ਪੱਬਾਂ ਭਾਰ ਸੀ ਤੁਰਦੇ ,
ਅੱਜ ਖੂੰਡੀ ਨਾਲ਼ ਤੁਰਦੇ ਨੇ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
148024

Previous article24 ਅਗਸਤ ਨੂੰ ਵਿਸ਼ਾਲ ਸ਼ੋਭਾ ਯਾਤਰਾ – ਅੰਜੂ ਸ਼ਰਮਾ
Next articleਕਰਨਲ ਰਵੀ ਦੱਤ ਮੋਦਗਿੱਲ ਵੱਲੋਂ ਆਸ਼ਾ ਕਿਰਨ ਸਕੂਲ ਨੂੰ 71 ਹਜਾਰ ਰੁਪਏ ਦਾਨ 60 ਐਨ.ਡੀ.ਏ.ਨੈਸ਼ਨਲ ਡਿਫੈਂਸ ਅਕੈਡਮੀ ਵੱਲੋਂ ਸਕੂਲ ਨੂੰ ਦਿੱਤੀ ਗਈ ਮਸ਼ੀਨਰੀ