ਮੋਗਾ, (ਸਮਾਜ ਵੀਕਲੀ) (ਪੱਤਰ ਪ੍ਰੇਰਕ) ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਰਵਾਏ ਜਾਂਦੇ ਰੂਬਰੂ ਸਮਾਗਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਇਸ ਵਾਰ ਸਭਾ ਵੱਲੋਂ ਚਰਚਿਤ ਕਾਵਿ- ਸੰਗ੍ਰਹਿ “ਜ਼ਿੰਦਗੀ ਦੇ ਪਰਛਾਵੇਂ” ਦੇ ਨੌਜਵਾਨ ਕਵੀ ਜਸਵੰਤ ਗਿੱਲ ਸਮਾਲਸਰ ਨਾਲ ਰੂਬਰੂ ਸਮਾਗਮ ਕਰਵਾਉਣ ਦਾ ਫੈਸਲਾ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਹਰਦੇਵ ਹਮਦਰਦ, ਸਰਬਜੀਤ ਸਿੰਘ, ਸੁਖਚੈਨ ਚੰਦ ਨਵਾਂ ਅਤੇ ਜਸਕਰਨ ਲੰਡੇ ਨੇ ਦੱਸਿਆ ਕਿ ਪੰਜਾਬੀ ਸਾਹਿਤ ਸਭਾ ਵੱਲੋਂ ਇਸ ਵਾਰ ਲੋਕ ਪੱਖੀ ਕਵੀ ਜਸਵੰਤ ਗਿੱਲ ਸਮਾਲਸਰ ਨਾਲ ਰੂਬਰੂ ਸਮਾਗਮ ਦਿਨ ਐਤਵਾਰ (27 ਜੁਲਾਈ) ਨੂੰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ੍ਰੀ ਮੁਕਤਸਰ ਸਾਹਿਬ ਵਿਖੇ ਬਾਅਦ ਦੁਪਹਿਰ 2 ਵਜੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਆਲੋਚਕ ਡਾ: ਸੁਰਜੀਤ ਬਰਾੜ ਘੋਲੀਆ ਹੋਣਗੇ। ਸਮਾਗਮ ਦੌਰਾਨ ਲੇਖਕ ਗੁਰਦੇਵ ਸਿੰਘ ਘਾਰੂ ਦਾ ਲਿਖਿਆ ਨਾਵਲ “ਛਲਾਵਾ” ਰਿਲੀਜ਼ ਕੀਤਾ ਜਾਵੇਗਾ ਅਤੇ ਹਾਜ਼ਰ ਕਵੀ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਉਣੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



